ਗਿਆਨੇਸ਼ ਦੇ ਘਰ ਦਾ ਸ਼ੁਧੀਕਰਨ

0
8

ਆਗਰਾ (ਨ ਜ਼ ਸ)-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਇ¾ਥੇ ਵਿਜੇ ਨਗਰ ਵਿ¾ਚ ਜੱਦੀ ਘਰ ਨੂੰ ਮੰਗਲਵਾਰ ‘ਸ਼ੁੱਧ’ ਕੀਤਾ ਗਿਆ| ਗਿਆਨੇਸ਼ ਕੁਮਾਰ ਦੀ 76 ਸਾਲਾ ਮਾਂ ਸੱਤਿਆਵਤੀ ਨੇ ਕਿਹਾ, ‘28 ਸਤੰਬਰ ਨੂੰ ਕੁਝ ਭੂਤ ਵਰਗੇ ਲੋਕ ਘਰ ਦੇ ਬਾਹਰ ਆਏ| ਉਨ੍ਹਾਂ ਘਰ ਨੂੰ ਅਪਵਿੱਤਰ ਕਰ ਦਿੱਤਾ| ਹੁਣ ਘਰ ਨੂੰ ਸ਼ੁੱਧ ਕੀਤਾ ਜਾ ਰਿਹਾ ਹੈ|’ਆਲ ਇੰਡੀਆ ਮਾਥੁਰ ਵੈਸ਼ਯ ਮਹਾਂ ਸਭਾ ਦੀਆਂ ਔਰਤਾਂ ਨੇ ਪੀਲੇ ਰੰਗ ਦੇ ਕੱਪੜੇ ਪਾ ਕੇ, ਸੰਖ ਵਜਾ ਕੇ ਅਤੇ ਘੰਟੀਆਂ ਵਜਾ ਕੇ ਕਲਸ਼ ਯਾਤਰਾ ਕੱਢੀ ਤੇ ਫਿਰ ਘਰ ਅ¾ਗੇ ਪਹੁੰਚ ਕੇ ਗੰਗਾ ਜਲ ਛਿੜਕ ਕੇ ਸ਼ੁੱਧੀਕਰਨ ਕੀਤਾ| ਇਸ ਤੋਂ ਬਾਅਦ ਗਿਆਨੇਸ਼ ਕੁਮਾਰ ਦੇ ਪਿਤਾ ਡਾ. ਸੁਬੋਧ ਕੁਮਾਰ ਅਤੇ ਹੋਰਨਾਂ ਨੇ ਸੁੰਦਰਕਾਂਡ ਦੀ ਕਿਤਾਬ ਆਪਣੇ ਮੱਥੇ ’ਤੇ ਰੱਖੀ ਤੇ ਪਾਠ ਸ਼ੁਰੂ ਕਰ ਦਿ¾ਤਾ| ਕਾਂਗਰਸੀ ਵਰਕਰਾਂ ਨੇ ਘਰ ਦੇ ਬਾਹਰ ਕੰਧਾਂ ਅਤੇ ਮੁੱਖ ਗੇਟ ’ਤੇ ‘ਵੋਟ ਚੋਰ’ ਅਤੇ ‘ਗੱਦਾਰ’ ਲਿਖ ਦਿ¾ਤਾ ਸੀ|