ਜਾਪਾਨ ਦੇ ਆਈਚੀ-ਨਾਗੋਆ ਵਿਚ ਹਾਲ ਹੀ ’ਚ ਸਮਾਪਤ ਹੋਈਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੇ ਪ੍ਰਦਰਸ਼ਨ ਦਾ ਸਿਰਫ ਮਹਾਂਦੀਪੀ ਪੱਧਰ ’ਤੇ ਮੁਲਾਂਕਣ ਕਰਨਾ ਮਾਇਨੇ ਨਹੀਂ ਰੱਖਦਾ| ਭਾਰਤ ਤਿੰਨ ਸਾਲ ਪਹਿਲਾਂ ਚੀਨ ਦੇ ਹਾਂਗਜ਼ੂ ਵਿੱਚ ਹੋਈਆਂ ਏਸ਼ਿਆਈ ਖੇਡਾਂ ’ਚ ਚੌਥੇ ਸਥਾਨ ’ਤੇ ਰਿਹਾ ਸੀ, ਅਤੇ ਇਸ ਵਾਰ ਵੀ ਚੌਥੇ ਸਥਾਨ ’ਤੇ ਰਿਹਾ| ਸਵਾਲ ਇਹ ਹੈ ਕਿ ਆਈਚੀ-ਨਾਗੋਆ ਵਿੱਚ ਭਾਰਤ ਦਾ ਪ੍ਰਦਰਸ਼ਨ ਲਾਸ ਏਂਜਲਸ ਵਿਚ 2028 ’ਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚਲੇ ਪ੍ਰਦਰਸ਼ਨ ਨੂੰ ਕਿਵੇਂ ਪ੍ਰਭਾਵਤ ਕਰੇਗਾ? ਪਿਛਲੀਆਂ ਏਸ਼ਿਆਈ ਖੇਡਾਂ ਦੇ ਮੁਕਾਬਲੇ ਇਸ ਦੇ ਤਮਗਿਆਂ ਦੀ ਗਿਣਤੀ ਵਿੱਚ 106 ਤੋਂ 85 ਤੱਕ ਦੀ ਗਿਰਾਵਟ ਨਿਸਚਤ ਤੌਰ ’ਤੇ ਨਜ਼ਰਸਾਨੀ ਦਾ ਵਿਸ਼ਾ ਹੈ| ਭਾਰਤ ਨੇ ਇਸ ਵਾਰ ਸੱਤ ਘੱਟ ਸੋਨ ਤਮਗੇ ਜਿੱਤੇ ਹਨ| ਇਸ ਦਾ ਇੱਕ ਕਾਰਨ ਇਹ ਦਸਿਆ ਜਾ ਸਕਦਾ ਹੈ ਕਿ ਭਾਰਤ ਨੇ ਹਾਂਗਜ਼ੂ (661) ਦੇ ਮੁਕਾਬਲੇ ਆਈਚੀ-ਨਾਗੋਆ ਵਿੱਚ ਘੱਟ ਐਥਲੀਟਾਂ (495) ਨੂੰ ਭੇਜਿਆ|
ਹਾਂਗਜ਼ੂ ਵਿ¾ਚ ਭਾਰਤ ਨੇ 28 ਸੋਨ ਤਮਗੇ ਜਿੱਤੇ ਸਨ, ਪਰ ਅਗਲੇ ਸਾਲ ਦੀ ਪੈਰਿਸ ਉਲੰਪਿਕ ਵਿੱਚ ਇੱਕ ਵੀ ਨਹੀਂ ਜਿੱਤਿਆ| ਇਸ ਦਾ ਕਾਰਨ ਸਧਾਰਨ ਹੈ-ਉਲੰਪਿਕ ’ਚ ਲ¾ਗਭ¾ਗ ਸਾਰੀ ਦੁਨੀਆ ਸ਼ਾਮਲ ਹੁੰਦੀ ਹੈ ਅਤੇ ਮੁਕਾਬਲੇ ਦਾ ਪੱਧਰ ਕਈ ਦਰਜੇ ਵਧ ਜਾਂਦਾ ਹੈ, ਜਿਸ ਨਾਲ ਏਸ਼ਿਆਈ ਪੱਧਰ ਦੇ ਅੰਕ ਵਿਹਾਰਕ ਨਾਲੋਂ ਵਧੇਰੇ ਅਕਾਦਮਿਕ ਬਣ ਜਾਂਦੇ ਹਨ|
ਆਈਚੀ-ਨਾਗੋਆ ’ਚ ਵਿਅਕਤੀਗਤ ਖੇਡਾਂ ਦੇ ਮੁਕਾਬਲੇ ਟੀਮ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਰਿਹਾ ਹੈ| ਭਾਰਤ ਦੇ 21 ਸੋਨ ਤਮਗਿਆਂ ਵਿੱਚੋਂ 13 ਟੀਮ ਮੁਕਾਬਲਿਆਂ ਵਿੱਚ ਆਏ ਹਨ| ਹਾਕੀ ਵਿ¾ਚ ਮਹਿਲਾ ਤੇ ਪੁਰਸ਼ ਟੀਮਾਂ ਨੇ ਨਾ ਸਿਰਫ ਸੋਨੇ ਦੇ ਤਮਗੇ ਜਿ¾ਤੇ, ਸਗੋਂ ਉਲੰਪਿਕ ਵਿੱਚ ਦਾਖਲਾ ਵੀ ਪ¾ਕਾ ਕਰ ਲਿਆ| ਇਹ ਟੀਮਾਂ ਲਈ ਇੱਕ ਵੱਡੀ ਰਾਹਤ ਹੈ, ਕਿਉਂਕਿ ਹੁਣ ਇਹ ਉਲੰਪਿਕ ਲਈ ਕੁਆਲੀਫਾਈ ਕਰਨ ਦੇ ਝੰਜਟ ਤੋਂ ਬਚ ਕੇ ਉਲੰਪਿਕ ਲਈ ਯੋਜਨਾਬੰਦੀ ’ਤੇ ਧਿਆਨ ਕੇਂਦਰਤ ਕਰ ਸਕਦੀਆਂ ਹਨ| ਇਸੇ ਤਰ੍ਹਾਂ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਸੁਨਹਿਰੀ ਉਮੀਦਾਂ ਨਾਲ ਲਾਸ ਏਂਜਲਸ ਜਾਣਗੀਆਂ|
ਸ਼ੂਟਿੰਗ ਵਿੱਚ ਸੁਰੂਚੀ ਸਿੰਘ ਅਤੇ ਕਮਲਜੀਤ ਸਿੰਘ ਦੀ ਮਿਕਸਡ ਜੋੜੀ ਨੇ ਮਹਿਲਾ ਟ੍ਰੈਪ ਚੈਂਪੀਅਨ ਨੀਰੂ ਢਾਂਡਾ ਦੇ ਨਾਲ ਸੋਨ ਤਮਗਾ ਜਿੱਤਿਆ| ਕੁੱਲ ਮਿਲਾ ਕੇ, ਵਿਅਕਤੀਗਤ ਤੌਰ ’ਤੇ ਨਿਰਾਸ਼ਾ ਹੋਈ ਅਤੇ ਇਹ ਦੁਖਦਾਈ ਹੈ| ਪੈਰਿਸ 2024 ਵਿੱਚ ਮਨੂ ਭਾਕਰ ਅਤੇ ਸਵਪਨਿਲ ਕੁਸਾਲੇ ਨੇ ਵਿਅਕਤੀਗਤ ਤਮਗੇ ਜਿੱਤੇ ਸਨ| ਸ਼ੂਟਿੰਗ ਵਿੱਚ ਭਾਰਤ ’ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਏਸ਼ਆਈ ਖੇਡਾਂ ਦੇ ਫਲਾਪ ਸ਼ੋਅ ਨੂੰ ਯਕੀਨੀ ਤੌਰ ’ਤੇ ਇੱਕ ਮਜ਼ਬੂਤ ਸਮੀਖਿਆ ਦੀ ਲੋੜ ਹੋਵੇਗੀ| ਨਿਸ਼ਾਨੇਬਾਜ਼ੀ ਦੇ ਉਲਟ, ਤੀਰਅੰਦਾਜ਼ਾਂ ਨੇ ਪੰਜ ਸੋਨ ਤਮਗਿਆਂ ਸਮੇਤ ਨੌਂ ਤਮਗੇ ਜਿੱਤੇ ਹਨ| ਉਨ੍ਹਾਂ ਵਿੱਚੋਂ ਸਭ ਤੋਂ ਵ¾ਧ ਕਮਾਲ ਕੁਮਕੁਮ ਮੋਹੋਦ ਨੇ 17 ਸਾਲ ਦੀ ਛੋਟੀ ਉਮਰ ਵਿ¾ਚ ਮਹਿਲਾ ਰਿਕਰਵ ਸੋਨ ਤਮਗਾ ਜਿ¾ਤ ਕੇ ਕੀਤਾ| ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤੀ ਤੀਰਅੰਦਾਜ਼ਾਂ ਨੇ ਦੱਖਣੀ ਕੋਰੀਆਈ ਜਕੜ ਨੂੰ ਸਫਲਤਾਪੂਰਵਕ ਚੁਣੌਤੀ ਦਿੱਤੀ| ਕੀ ਇਹ üਣੌਤੀ 2028 ਵਿੱਚ ਤੀਰਅੰਦਾਜ਼ੀ ਵਿੱਚ ਪਹਿਲੇ ਉਲੰਪਿਕ ਤਮਗੇ ਤ¾ਕ ਲਿਜਾਏਗੀ? ਉਮੀਦ ਕਰਨ ਦੇ ਚੰਗੇ ਕਾਰਨ ਹਨ| ਕੁਸ਼ਤੀ ਅਤੇ ਮੁੱਕੇਬਾਜ਼ੀ ਨੇ ਚੰਗੇ ਨਤੀਜੇ ਦਿੱਤੇ ਹਨ, ਹਾਲਾਂਕਿ ਤਮਗਾ ਜੇਤੂਆਂ ਨੂੰ ਉਲੰਪਿਕ ਵਿੱਚ ਜੇਤੂ ਪ੍ਰਦਰਸ਼ਨ ਕਰਨ ਲਈ ਆਪਣੇ ਪੱਧਰ ਨੂੰ ਕਾਫੀ ਉੱਚਾ ਚੁੱਕਣਾ ਪਵੇਗਾ| ਲੜੰਤ ਵਾਲੀਆਂ ਖੇਡਾਂ ਵਿੱਚ ਇਹ ਬਹੁਤ ਮੁਸ਼ਕਲ ਹੈ|
ਟਰੈਕ ਅਤੇ ਫੀਲਡ ਦੇ ਐਥਲੀਟਾਂ ਨੇ ਬਹੁਤ ਮਿਹਨਤ ਕੀਤੀ, ਪਰ ਇੱਕੋ-ਇੱਕ ਸੋਨ ਤਮਗਾ ਔਰਤਾਂ ਦੀ 4&400 ਮੀਟਰ ਰਿਲੇਅ ਵਿੱਚ ਆਇਆ| ਭਾਰਤੀ ਐਥਲੀਟਾਂ ਨੂੰ ਉਲੰਪਿਕ ਮਿਆਰਾਂ ਤੱਕ ਪਹੁੰਚਣ ਲਈ ਲੰਬਾ ਸਫਰ ਤੈਅ ਕਰਨਾ ਪੈਣਾ ਹੈ| ਭਾਰਤ ਸਰਕਾਰ ਖਿਡਾਰੀਆਂ ਦੀ ਸਿਖਲਾਈ ਲਈ ਫੰਡ ਦੇਣ ਲਈ ਆਪਣੀ ਟਾਰਗੈਟ ਉਲੰਪਿਕ ਪੋਡੀਅਮ ਸਕੀਮ (ਟੀ ਓ ਪੀ ਐੱਸ—ਟੌਪਸ) ਰਾਹੀਂ ਕਰੋੜਾਂ ਰੁਪਏ ਖਰਚ ਕਰਦੀ ਹੈ| ਏਸ਼ੀਆਈ ਖੇਡਾਂ ਲਈ ਲ¾ਗਭ¾ਗ 100 ਕਰੋੜ ਖਰਚ ਕੀਤੇ| ਇਹ ਬਹਿਸ ਦਾ ਵਿਸ਼ਾ ਹੈ ਕਿ ਕੀ ਇਸ ਦੇ ਨਤੀਜੇ ਤਸੱਲੀਬਖਸ਼ ਤੇ ਉਤਸ਼ਾਹਜਨਕ ਰਹੇ ਹਨ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਭਾਰਤ ਨੇ ਵਿਸ਼ਵ ਪੱਧਰ ’ਤੇ ਖੇਡਾਂ ਵਿੱਚ ਉੱਚੀਆਂ ਸਿਖਰਾਂ ’ਤੇ ਪਹੁੰਚਣਾ ਹੈ ਤਾਂ ਹੋਰ ਵੀ ਬਹੁਤ ਕੁਝ ਕਰਨਾ ਬਾਕੀ ਹੈ| ਸਹੀ ਪ੍ਰਤਿਭਾ ਖੋਜ, ਸਹੀ ਕੋਚਿੰਗ, ਉੱਨਤ ਸਿਖਲਾਈ ਅਤੇ ਖਾਸ ਟੀਚਿਆਂ ਲਈ ਵਿਸਤ੍ਰਿਤ ਯੋਜਨਾਬੰਦੀ ਖਰਚ ਕੀਤੇ ਜਾ ਰਹੇ ਕਰੋੜਾਂ ਰੁਪਈਆਂ ਵਾਂਗ ਹੀ ਕੀਮਤੀ ਹਨ| ਜਦੋਂ ਤੱਕ ਅਜਿਹਾ ਨਹੀਂ ਕੀਤਾ ਜਾਂਦਾ, ਟੀਚੇ ਹਕੀਕਤ ਦਾ ਰੂਪ ਨਹੀਂ ਲੈ ਸਕਣਗੇ|



