16.8 C
Jalandhar
Wednesday, November 20, 2024
spot_img

 ਸੰਘਣੀ ਧੁੰਦ ਦੀ ਭਵਿੱਖਬਾਣੀ

ਨਵੀਂ ਦਿੱਲੀ : ਮੌਸਮ ਵਿਭਾਗ ਨੇ ਅਗਲੇ ਦੋ ਦਿਨ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼, ਰਾਜਸਥਾਨ, ਬਿਹਾਰ ਤੇ ਮੱਧ ਪ੍ਰਦੇਸ਼ ’ਚ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਹਿਮਾਚਲ ਦੇ ਲਾਹੌਲ ਸਪਿਤੀ ਤੋਂ ਉਤੇ ਦੇ ਖੇਤਰਾਂ ਵਿਚ ਆਵਾਜਾਈ ਸੀਮਤ ਕਰ ਦਿੱਤੀ ਗਈ ਹੈ। ਇਸ ਵੇਲੇ ਰਾਜਸਥਾਨ ਵਿਚ ਠੰਢ ਕਾਫੀ ਵਧ ਗਈ ਹੈ। ਇੱਥੋਂ ਦੇ ਸੀਕਰ ਵਿਚ ਘੱਟ ਤੋਂ ਘੱਟ ਤਾਪਮਾਨ 6.5 ਦਰਜ ਕੀਤਾ ਗਿਆ। ਪੰਜਾਬ ਵਿਚ ਵੀ ਤਾਪਮਾਨ ਆਮ ਦਿਨਾਂ ਨਾਲੋਂ ਘਟ ਗਿਆ ਹੈ। ਜੰਮੂ ਤੇ ਕਸ਼ਮੀਰ ਦੇ ਕਈ ਖੇਤਰਾਂ ਵਿਚ ਮੰਗਲਵਾਰ ਬਰਫਬਾਰੀ ਹੋਈ। ਹਿਮਾਚਲ ਦੇ ਕਬਾਇਲੀ ਖੇਤਰਾਂ ਅਤੇ ਹੋਰ ਉੱਚੇ ਇਲਾਕਿਆਂ ’ਚ 22 ਨਵੰਬਰ ਤੋਂ ਮੀਂਹ ਤੇ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਲਾਹੌਲ ਅਤੇ ਸਪਿਤੀ ਨੂੰ ਜੋੜਨ ਵਾਲੇ ਕੁੰਜੁਮ ਪਾਸ ਨੂੰ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਇੱਥੇ ਸੜਕਾਂ ’ਤੇ ਬਰਫ ਇਕੱਠੀ ਹੋਣ ਕਾਰਨ ਸੜਕਾਂ ’ਤੇ ਤਿਲਕਣ ਵਧ ਗਈ ਹੈ।

Related Articles

Latest Articles