ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਦੇ ਮੁੱਖ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਵੱਡੇ ਭਰਾ ਦੀ ਅੰਤਮ ਅਰਦਾਸ ’ਚ ਸ਼ਾਮਲ ਹੋਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਬੁੱਧਵਾਰ ਨੂੰ ਤਿੰਨ ਘੰਟੇ ਦੀ ਆਰਜ਼ੀ ਪੈਰੋਲ ਮਿਲ ਗਈ ਹੈ। ਪੈਰੋਲ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਹੈ। ਲੁਧਿਆਣਾ ਦੇ ਰਾਜੋਆਣਾ ਕਲਾਂ ਪਿੰਡ ਦੇ ਮੰਜੀ ਸਾਹਿਬ ਗੁਰਦੁਆਰੇ ’ਚ ਕੁਲਵੰਤ ਸਿੰਘ ਨਮਿਤ ਅੰਤਮ ਅਰਦਾਸ ਹੋਵੇਗੀ, ਜਿਸ ਦੀ 4 ਨਵੰਬਰ ਨੂੰ ਕੈਨੇਡਾ ’ਚ ਮੌਤ ਹੋ ਗਈ ਸੀ।