ਸ਼ਿਮਲਾ : ਹਿਮਾਚਲ ਦੇ ਚੰਬਾ ਜ਼ਿਲ੍ਹੇ ’ਚ ਮੰਗਲਵਾਰ ਕਾਰ ਖੱਡ ’ਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਹਾਦਸਾ ਕਰੀਬ 12.30 ਵਜੇ ਭਰਮੌਰ-ਭਰਮਾਨੀ ਰੋਡ ’ਤੇ ਸਾਵਨਪੁਰ ਵਿਖੇ ਵਾਪਰਿਆ, ਜਦੋਂ ਪਰਵਾਰ ਦੇ ਪੰਜ ਮੈਂਬਰ ਵਿਆਹ ’ਚ ਸ਼ਾਮਲ ਹੋਣ ਤੋਂ ਬਾਅਦ ਸਚੁਈਨ ਪਿੰਡ ਆਪਣੇ ਘਰ ਪਰਤ ਰਹੇ ਸਨ। ਹਾਦਸੇ ’ਚ ਵਿਜੇ ਕੁਮਾਰ, ਉਸ ਦੀ ਪਤਨੀ ਤਿ੍ਰਪਤਾ ਦੇਵੀ ਅਤੇ ਭਰਾ ਕਮਲੇਸ਼ ਸਿੰਘ ਦੀ ਮੌਤ ਹੋ ਗਈ। ਸ਼ਿਵ ਕੁਮਾਰ ਅਤੇ ਨੰਦਿਨੀ ਦੇਵੀ ਜ਼ਖਮੀ ਹੋ ਗਏ।




