16.8 C
Jalandhar
Wednesday, November 20, 2024
spot_img

ਕਾਮਰੇਡ ਕਰਤਾਰ ਸਿੰਘ ਬੁਆਣੀ ਵਿਛੋੜਾ ਦੇ ਗਏ

ਲੁਧਿਆਣਾ (ਐੱਮ ਐੱਸ ਭਾਟੀਆ)-ਉੱਘੇ ਕਮਿਊਨਿਸਟ ਆਗੂ ਕਾਮਰੇਡ ਕਰਤਾਰ ਸਿੰਘ ਬੁਆਣੀ ਸਦੀਵੀ ਵਿਛੋੜਾ ਦੇ ਗਏ ਹਨ। ਕਾਮਰੇਡ ਬੁਆਣੀ ਆਪਣੇ ਸਮਿਆਂ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪੰਜਾਬ ਦੇ ਮੋਢੀ ਆਗੂਆਂ ਵਿੱਚੋਂ ਸਨ। ਉਹਨਾ ਵਿਦਿਆਰਥੀਆਂ ਲਈ ਅਨੇਕਾਂ ਅੰਦੋਲਨ ਕੀਤੇ ਤੇ ਅਨੇਕਾਂ ਵਾਰ ਜੇਲ੍ਹ ਗਏ। ਵਿਦਿਆਰਥੀ ਆਗੂ ਹੁੰਦੇ ਹੋਏ ਹੀ ਉਹ ਸਰਬਸੰਮਤੀ ਨਾਲ ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਦੇ ਜ਼ਿਲ੍ਹਾ ਸਕੱਤਰ ਚੁਣੇ ਗਏ। ਉਹ ਪਾਰਟੀ ਦੇ ਸੂਬਾਈ ਆਗੂ ਰਹੇ ਤੇ ਪਾਰਟੀ ਦੇ ਸੂਬਾ ਸਕੱਤਰੇਤ ਦੇ ਮੈਂਬਰ ਵੀ ਲੰਮਾ ਸਮਾਂ ਰਹੇ। ਪਾਰਟੀ ਆਗੂ ਦੇ ਤੌਰ ’ਤੇ ਉਹਨਾ ਅਨੇਕਾਂ ਅੰਦੋਲਨ ਲੜੇ, ਜੇਲ੍ਹਾਂ ਕੱਟੀਆਂ ਅਤੇ ਵਿਸ਼ੇਸ਼ ਕਰ ਲੁਧਿਆਣਾ ਜ਼ਿਲ੍ਹੇ ਵਿੱਚ ਪਾਰਟੀ ਨੂੰ ਮਜ਼ਬੂਤ ਲੀਹਾਂ ’ਤੇ ਖੜਾ ਕੀਤਾ। ਉਹਨਾ ਤਿੰਨ ਵਾਰ ਅਸੰਬਲੀ ਦੀ ਚੋਣ ਵੀ ਲੜੀ। ਉਹਨਾ ਦਾ ਅੰਤਮ ਸੰਸਕਾਰ 20 ਨਵੰਬਰ (ਬੁੱਧਵਾਰ) ਉਹਨਾ ਦੇ ਜੱਦੀ ਪਿੰਡ ਬੁਆਣੀ, ਨੇੜੇ ਦੋਰਾਹਾ ਵਿਖੇ 11 ਵਜੇ ਕੀਤਾ  ਜਾਵੇਗਾ।

Related Articles

Latest Articles