ਕੀਵ : ਰੂਸ ਨੇ ਯੂਕਰੇਨ ’ਤੇ ਵੀਰਵਾਰ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦਾਗੀ। ਇਹ ਦਾਅਵਾ ਯੂਕਰੇਨ ਦੀ ਹਵਾਈ ਫੌਜ ਵੱਲੋਂ ਕਰਦਿਆਂ ਕਿਹਾ ਗਿਆ ਹੈ ਕਿ ਇਸ ਮਿਜ਼ਾਈਲ ਦੀ ਰੇਂਜ ਹਜ਼ਾਰਾਂ ਕਿੱਲੋਮੀਟਰ ਹੈ ਤੇ ਇਹ ਸ਼ਕਤੀਸਾਲੀ ਤੇ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ। ਇਸ ਤੋਂ ਪਹਿਲਾਂ ਰੂਸ ਦੀ ਚਿਤਾਵਨੀ ਨੂੰ ਦਰਕਿਨਾਰ ਕਰਦਿਆਂ ਯੂਕਰੇਨ ਨੇ ਅਮਰੀਕਾ ਤੇ ਬਰਤਾਨੀਆ ਦੀਆਂ ਬਣੀਆਂ ਹੋਈਆਂ ਮਿਜ਼ਾਈਲਾਂ ਰੂਸ ਦੇ ਅੰਦਰਲੇ ਖੇਤਰ ਤੱਕ ਦਾਗੀਆਂ ਸਨ। ਰੂਸ ਦਾ ਫਰਵਰੀ 2022 ’ਚ ਯੂਕਰੇਨ ਨਾਲ ਟਕਰਾਅ ਸ਼ੁਰੂ ਹੋਇਆ ਸੀ। ਲੰਮੀ ਦੂਰੀ ਵਾਲੀ ਮਿਜ਼ਾਈਲ ਦਾਗਣ ਬਾਰੇ ਰੂਸ ਨੇ ਯੂਕਰੇਨ ਦੇ ਬਿਆਨ ਉੱਤੇ ਕੋਈ ਟਿੱਪਣੀ ਨਹੀਂ ਕੀਤੀ।