17.5 C
Jalandhar
Monday, December 23, 2024
spot_img

10 ਮਾਮਲਿਆਂ ‘ਚ ਲੋੜੀਂਦਾ ਗੈਂਗਸਟਰ ਕਾਬੂ

ਲੁਧਿਆਣਾ : ਲੁਧਿਆਣਾ ਪੁਲਸ ਨੇ ਗੈਂਗਸਟਰ ਸਾਰਗਰ ਨਿਊਟਨ ਨੂੰ ਗਿ੍ਫ਼ਤਾਰ ਕਰ ਲਿਆ | ਉਸ ਤੋਂ ਪੁਲਸ ਨੇ ਵੱਡੀ ਮਾਤਰਾ ‘ਚ ਅਸਲਾ ਵੀ ਬਰਾਮਦ ਕੀਤਾ | ਸਾਗਰ ਜੀਰਕਪੁਰ ‘ਚ ਆਪਣੇ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਸੀ | ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਾਗਰ ਕੁਝ ਦਿਨਾਂ ਤੋਂ ਜੀਰਕਪੁਰ ‘ਚ ਦੇਖਿਆ ਗਿਆ | ਸਾਗਰ ਦੀ ਗਿ੍ਫਤਾਰੀ ਲਈ ਪੁਲਸ ਟੀਮ 2 ਦਿਨਾਂ ਤੋਂ ਜੀਰਕਪੁਰ ‘ਚ ਚੌਕਸ ਸੀ | ਜਦੋਂ ਹੀ ਪੁਲਸ ਨੂੰ ਪੱਕਾ ਹੋਇਆ ਕਿ ਸਾਗਰ ਆਪਣੇ ਰਿਸ਼ਤੇਦਾਰ ਦੇ ਘਰ ਪਹੁੰਚਿਆ ਹੈ ਤਾਂ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ | ਇਸ ਤੋਂ ਪਹਿਲਾਂ ਪੁਲਸ ਨੂੰ ਦੇਖ ਕੇ ਸਾਗਰ ਨੇ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ | ਪੁਲਸ ਗੈਂਗਸਟਰ ਨੂੰ ਫੜ ਕੇ ਲੁਧਿਆਣਾ ਲੈ ਆਈ ਤੇ ਅਦਾਲਤ ‘ਚ ਪੇਸ਼ ਕਰਕੇ 6 ਦਿਨਾ ਰਿਮਾਂਡ ‘ਤੇ ਭੇਜ ਦਿੱਤਾ ਗਿਆ |
ਸੀ ਆਈ ਏ-2 ਦੇ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਸਾਗਰ ਲੁਧਿਆਣਾ ਨੇ ਕਈ ਵਾਰਦਾਤਾਂ ਕੀਤੀਆਂ ਹਨ | ਉਹ ਲੁੱਟ-ਖੋਹ, ਇਰਾਦਾ ਕਤਲ ਆਦਿ ਦੇ ਮਾਮਲਿਆਂ ‘ਚ ਲੋੜੀਂਦਾ ਰਿਹਾ | ਮੁਲਜ਼ਮ ਤੋਂ ਪੁਲਸ ਨੇ 6 ਪਿਸਤੌਲ ਵੀ ਬਰਾਮਦ ਕੀਤੇ | ਗੈਂਗਸਟਰ ਸਾਗਰ ਨੇ ਫਰਵਰੀ ਮਹੀਨੇ ਵਿੱਚ ਲੁਧਿਆਣਾ ‘ਚ ਪੱਖੋਵਾਲ ਰੋਡ ਨਿਵਾਸੀ ਜਗਜੋਤ ਤੋਂ ਪਿਸਤੌਲ ਦੇ ਜ਼ੋਰ ‘ਤੇ ਫਾਰਚੂਨਰ ਗੱਡੀ ਖੋਹੀ ਸੀ | ਮੁਲਜ਼ਮ ਖਿਲਾਫ਼ ਡਵੀਜ਼ਨ ਨੰਬਰ 8 ‘ਚ ਮਾਮਲਾ ਦਰਜ ਹੈ | ਗੈਂਗਸਟਰ ਪੰਜਾਬ ‘ਚ ਵਾਰਦਾਤਾਂ ਨੂੰ ਅੰਜਾਮ ਦੇ ਕੇ ਕਿਸੇ ਨਾ ਕਿਸੇ ਗੁਆਂਢੀ ਸੂਬੇ ‘ਚ ਚਲਾ ਜਾਂਦਾ ਸੀ ਅਤੇ ਉਥੇ ਲੁਕ ਜਾਂਦਾ | ਪੁਲਸ ਨੇ ਉਸ ‘ਤੇ 10 ਮਾਮਲੇ ਟਰੇਸ ਕੀਤੇ ਹਨ |

Related Articles

LEAVE A REPLY

Please enter your comment!
Please enter your name here

Latest Articles