ਬੈਂਗਲੁਰੂ : ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਨਿਆ ਕਿ ਭਾਰਤ ਦੇ ਚੀਨ ਨਾਲ ਸੰਬੰਧ ਠੀਕ ਨਹੀਂ ਹਨ | ਲੱਦਾਖ ‘ਚ ਝੜਪ ਤੋਂ ਬਾਅਦ ਵੀ ਚੀਨੀ ਫੌਜ ਬਾਰਡਰ ਇਲਾਕੇ ‘ਤੇ ਡਟੀ ਹੈ | ਜੇਕਰ ਚੀਨ ਨੇ ਸ਼ਾਂਤੀ ਭੰਗ ਕੀਤੀ ਤਾਂ ਇਸ ਦਾ ਅਸਰ ਦੋਵਾਂ ਦੇਸ਼ਾਂ ਦੇ ਸੰਬੰਧਾਂ ‘ਤੇ ਪਵੇਗਾ | ਬੈਂਗਲੁਰੂ ‘ਚ ਇੱਕ ਪੈ੍ਰੱਸ ਕਾਨਫਰੰਸ ‘ਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਜੇਕਰ ਚੀਨ ਨੇ ਬਾਰਡਰ ਵਾਲੇ ਇਲਾਕੇ ‘ਚ ਸ਼ਾਂਤੀ ਭੰਗ ਕੀਤੀ ਤਾਂ ਇਸ ਦਾ ਅਸਰ ਦੋਵਾਂ ਦੇਸ਼ਾਂ ਦੇ ਸੰਬੰਧਾਂ ‘ਤੇ ਪਵੇਗਾ | ਭਾਰਤ ਆਪਣੇ ਰੁਖ ‘ਤੇ ਕਾਇਮ ਹੈ | ਉਨ੍ਹਾ ਕਿਹਾ ਕਮਾਂਡਰ ਪੱਧਰ ਦੀ ਸਾਡੀ 15 ਦੌਰ ਦੀ ਗੱਲਬਾਤ ਹੋਈ | ਦੋਵਾਂ ਪੱਖਾਂ ਦੇ ਉਨ੍ਹਾ ਸਥਾਨਾਂ ਤੋਂ ਪਿੱਛੇ ਹਟਣ ਬਾਰੇ ਕੁਝ ਮਹੱਤਵਪੂਰਨ ਪ੍ਰਗਤੀ ਹੋਈ ਹੈ | ਉਨ੍ਹਾ ਕਿਹਾ ਕਿ ਹਾਲੇ ਵੀ ਕੁਝ ਸਥਾਨ ਹਨ, ਜਿੱਥੋਂ ਚੀਨ ਪਿੱਛੇ ਨਹੀਂ ਹਟਿਆ | ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਬੰਧ ਉਦੋਂ ਤੱਕ ਆਮ ਨਹੀਂ ਹੋ ਸਕਦੇ, ਜਦ ਤੱਕ ਸਰਹੱਦ ਦੀ ਸਥਿਤੀ ਠੀਕ ਨਹੀਂ ਹੁੰਦੀ |