ਦੋ ਕਲੱਬਾਂ ਦੇ ਬਾਹਰ ਧਮਾਕੇ

0
88

ਚੰਡੀਗੜ੍ਹ : ਸਥਾਨਕ ਸੈਕਟਰ-26 ’ਚ ਪੁਲਸ ਥਾਣੇ ਤੋਂ ਕੁਝ ਦੂਰੀ ’ਤੇ ਰੈਪਰ ਬਾਦਸ਼ਾਹ ਦੇ ਕਲੱਬ ਸੇਵੀਲੀ ਤੇ ਇਕ ਹੋਰ ਕਲੱਬ ਡੀ’ਓਰਾ ਦੇ ਬਾਹਰ ਮੰਗਲਵਾਰ ਤੜਕੇ ਕਰੀਬ ਸਾਢੇ ਤਿੰਨ ਵਜੇ ਦੋ ਬੰਬ ਧਮਾਕੇ ਹੋਏ। ਧਮਾਕੇ ਨਾਲ ਡੀ’ਓਰਾ ਕਲੱਬ ਦੇ ਸ਼ੀਸ਼ੇ ਟੁੱਟ ਗਏ। ਸੀ ਸੀ ਟੀ ਵੀ ਵਿੱਚ ਨਜ਼ਰ ਆਇਆ ਹੈ ਕਿ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆਪਣੇ ਮੂੰਹ ਢਕ ਕੇ ਆਏ ਤੇ ਇਕ ਨੇ ਵਿਸਫੋਟਕ ਸੁੱਟਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਦਸੰਬਰ ਨੂੰ ਚੰਡੀਗੜ੍ਹ ਆਉਣਾ ਹੈ। ਉਨ੍ਹਾ ਦੀ ਫੇਰੀ ਤੋਂ ਪਹਿਲਾਂ ਹੋਏ ਧਮਾਕਿਆਂ ਨੇ ਪੁਲਸ ਦੀ ਚਿੰਤਾ ਵਧਾ ਦਿੱਤੀ ਹੈ। ਧਮਾਕਿਆਂ ਦੀ ਜ਼ਿੰਮੇਵਾਰੀ ਲਾਰੈਂਸ ਗਰੋਹ ਨੇ ਲਈ ਹੈ। ਗੋਲਡੀ ਬਰਾੜ ਨੇ ਪੋਸਟ ਪਾ ਕੇ ਕਿਹਾ ਕਿ ਇਨ੍ਹਾਂ ਨੇ ਪ੍ਰੋਟੈਕਸ਼ਨ ਮਨੀ ਨਹੀਂ ਦਿੱਤੀ।