ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਰਮਿੰਘਮ ਕਾਮਨਵੈਲਥ ਖੇਡਾਂ 2022 ’ਚ ਤਮਗਾ ਜੇਤੂ ਖਿਡਾਰੀਆਂ ਨਾਲ ਆਪਣੇ ਸਰਕਾਰੀ ਨਿਵਾਸ ’ਤੇ ਸ਼ਨੀਵਾਰ ਸਵੇਰੇ ਮੁਲਾਕਾਤ ਕੀਤੀ। ਬਰਮਿੰਘਮ ’ਚ ਭਾਰਤ ਨੇ 22 ਸੋਨੇ ਦੇ ਨਾਲ ਕੁੱਲ 61 ਤਮਗੇ ਜਿੱਤੇ। ਉਨ੍ਹਾ ਨੇ ਬਰਮਿੰਘਮ ’ਚ ਸਭ ਤੋਂ ਜ਼ਿਆਦਾ ਤਮਗਾ ਜਿੱਤਣ ਵਾਲੇ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾ ਦੇ ਤਜਰਬੇ ਨੂੰ ਜਾਣਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਹਾਕੀ ’ਚ ਅਸੀਂ ਜਿਸ ਤਰ੍ਹਾਂ ਆਪਣਾ ਪੁਰਾਣਾ ਰੁਤਬਾ ਹਾਸਲ ਕਰ ਰਹੇ ਹਾਂ, ਉਹ ਕਾਬਿਲੇ-ਤਾਰੀਫ ਹੈ। ਮਰਦਾਂ ਅਤੇ ਔਰਤਾਂ ਦੋਵਾਂ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਕਈ ਖੇਡਾਂ ’ਚ ਤਮਗਾ ਜਿੱਤਣ ਦੇ ਕਰੀਬ ਸੀ। ਉਹ ਸਕੂਨ ਦੇਣ ਵਾਲਾ ਸੀ।
ਬੇਟੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਪੂਜਾ ਨੇ ਚਾਂਦੀ ਦਾ ਤਮਗਾ ਜਿੱਤਣ ਤੋਂ ਬਾਅਦ ਦੇਸ਼ ਤੋਂ ਮੁਆਫ਼ੀ ਮੰਗੀ ਅਤੇ ਭਾਵੁਕ ਹੋ ਗਈ। ਉਨ੍ਹਾ ਨਾਲ ਪੂਰਾ ਦੇਸ਼ ਭਾਵੁਕ ਹੋਇਆ ਅਤੇ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਕਿਹਾ ਕਿ ਉਨ੍ਹਾ ਨੂੰ ਮਾਫ਼ੀ ਮੰਗਣ ਦੀ ਜ਼ਰੂਰਤ ਨਹੀਂ ਹੈ। ਓਲੰਪਿਕ ਤੋਂ ਬਾਅਦ ਮੈਂ ਵਿਨੇਸ਼ ਨੂੰ ਕਿਹਾ ਸੀ ਕਿ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਮੈਨੂੰ ਖੁਸ਼ੀ ਹੈ ਕਿ ਵਿਨੇਸ਼ ਨੇ ਨਿਰਾਸ਼ਾ ਨੂੰ ਆਸ਼ਾ ’ਚ ਬਦਲਿਆ। ਹਰਮਨਪ੍ਰੀਤ ਕੌਰ ਦੀ ਕਪਤਾਨੀ ’ਚ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੁਹਾਡਾ ਜਜ਼ਬਾ ਦੇਸ਼ ਦੀਆਂ ਬੇਟੀਆਂ ਨੂੰ ਪ੍ਰੇਰਿਤ ਕਰੇਗਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾ ਕਿਹਾ ਕਿ ਤੁਸੀਂ ਬਰਮਿੰਘਮ ’ਚ ਮੁਕਾਬਲਾ ਕਰ ਰਹੇ ਸਨ, ਉਥੇ ਹੀ ਕਰੋੜਾਂ ਭਾਰਤੀ ਰਾਤ ’ਚ ਜਾਗ ਕੇ ਤੁਹਾਡੀ ਜਿੱਤ ਲਈ ਦੁਆਵਾਂ ਕਰਦੇ ਸਨ।