ਪਟਿਆਲਾ (ਰਾਜਿੰਦਰ ਸਿੰਘ ਥਿੰਦ) -ਸ਼ੁੱਕਰਵਾਰ ਸਵੇਰੇ ਸ਼ਮਸ਼ਾਨਘਾਟ ‘ਚ 45 ਸਾਲਾ ਨਵਨੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਉਹ ਆਪਣੇ ਤਾਏ ਦੇ ਫੁੱਲ ਚੁਗਣ ਲਈ ਰਿਸ਼ਤੇਦਾਰਾਂ ਨਾਲ ਸ਼ਮਸ਼ਾਨਘਾਟ ਗਿਆ ਸੀ | ਦੋ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ | ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ |
ਐੱਸ ਪੀ ਸਿਟੀ ਸਰਫਰਾਜ਼ ਆਲਮ ਨੇ ਕਿਹਾ ਕਿ ਪਹਿਲੀ ਮੁਢਲੀ ਜਾਣਕਾਰੀ ਅਨੁਸਾਰ ਇਹ ਕਤਲ ਜਾਇਦਾਦ ਦੇ ਵਿਵਾਦ ਦਾ ਨਤੀਜਾ ਜਾਪਦਾ ਹੈ | ਨਵਨੀਤ ਸਿੰਘ ਮਾਪਿਆਂ ਦਾ ਗੋਦ ਲਿਆ ਪੁੱਤਰ ਸੀ |