14.7 C
Jalandhar
Wednesday, December 11, 2024
spot_img

ਸੱਜਣ ਕੁਮਾਰ ਬਾਰੇ ਫੈਸਲਾ 16 ਤੱਕ ਟਲਿਆ

ਨਵੀਂ ਦਿੱਲੀ : ਵਿਸ਼ੇਸ਼ ਜੱਜ ਕਾਵੇਰੀ ਬਵੇਜਾ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਬਾਰੇ 16 ਦਸੰਬਰ ਨੂੰ ਫੈਸਲਾ ਸੁਣਾਏਗੀ | ਇਹ ਮਾਮਲਾ ਸਰਸਵਤੀ ਵਿਹਾਰ ਇਲਾਕੇ ‘ਚ ਦੋ ਸਿੱਖਾਂ ਦੀ ਕਥਿਤ ਹੱਤਿਆ ਨਾਲ ਸੰਬੰਧਤ ਹੈ | ਫੈਸਲਾ ਸ਼ੁੱਕਰਵਾਰ ਸੁਣਾਉਣਾ ਸੀ, ਪਰ ਹੁਕਮਾਂ ਦੀ ਕਾਪੀ ਤਿਆਰ ਨਹੀਂ ਹੋ ਸਕੀ |
ਅਦਾਲਤ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਸੰਬੰਧਤ ਕੇਸ ‘ਚ ਅੰਤਮ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਸੀ | ਭਾਵੇਂ ਇਸ ਮਾਮਲੇ ਵਿੱਚ ਪੰਜਾਬੀ ਬਾਗ ਥਾਣੇ ਦੀ ਪੁਲਸ ਨੇ ਪਹਿਲਾਂ ਕੇਸ ਦਰਜ ਕਰ ਲਿਆ ਸੀ, ਪਰ ਬਾਅਦ ‘ਚ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਆਪਣੇ ਹੱਥ ‘ਚ ਲੈ ਲਈ ਸੀ | ਅਦਾਲਤ ਨੇ 16 ਦਸੰਬਰ 2021 ਨੂੰ ਸੱਜਣ ਕੁਮਾਰ ਵਿਰੁੱਧ ਦੋਸ਼ ਆਇਦ ਕੀਤੇ ਸਨ | ਇਸਤਗਾਸਾ ਪੱਖ ਅਨੁਸਾਰ ਸੱਜਣ ਕੁਮਾਰ ਨੇ ਹੀ ਉਸ ਭੀੜ ਦੀ ਅਗਵਾਈ ਕੀਤੀ ਸੀ, ਜਿਸ ਨੇ ਸਿੱਖਾਂ ਦੇ ਘਰ ਸਾੜੇ ਤੇ ਹੱਤਿਆਵਾਂ ਕੀਤੀਆਂ |

Related Articles

Latest Articles