ਸੰਗਰੂਰ (ਪ੍ਰਵੀਨ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ੋਨਲ ਰੈਲੀ ਡੀ ਸੀ ਦਫਤਰ ਦੇ ਸਾਹਮਣੇ ਕੁਲਵੰਤ ਸਿੰਘ ਮÏਲਵੀਵਾਲਾ, ਭਰਪੂਰ ਸਿੰਘ ਬੁਲਾਂਪੁਰ ਤੇ ਖੁਸ਼ੀਆ ਸਿੰਘ ‘ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਈ¢ ਇਸ ਰੈਲ਼ੀ ਵਿਚ ਸੰਗਰੂਰ ਤੋਂ ਇਲਾਵਾ ਚੰਡੀਗੜ੍ਹ, ਮੁਹਾਲੀ, ਪਟਿਆਲਾ, ਬਰਨਾਲਾ ਆਦਿ ਜ਼ਿਲਿ੍ਹਆਂ ਦੇ ਸਾਥੀਆਂ ਨੇ ਭਾਗ ਲਿਆ | ਸੀ ਪੀ ਆਈ ਜ਼ਿਲ੍ਹਾ ਸੰਗਰੂਰ ਦੇ ਸਕੱਤਰ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਕੱਤਰੇਤ ਮੈਂਬਰ ਡਾਕਟਰ ਭਾਲ ਚੰਦਰ ਕਾਗੋ ਤੇ ਡਾਕਟਰ ਗਰੀਸ਼ ਚੰਦਰ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਫਾਸੀਵਾਦ ਵੱਲ ਵਧ ਰਹੀ ਹੈ, ਦੇਸ਼ ਅੰਦਰ ਫਿਰਕੂ ਕਤਾਰਬੰਦੀ ਕੀਤੀ ਜਾ ਰਹੀ ਹੈ, ਦੇਸ਼ ਅੰਦਰ ਘੱਟ ਗਿਣਤੀਆਂ ਨਾਲ ਧੱਕਾ ਕੀਤਾ ਜਾ ਰਿਹਾ¢ਮੋਦੀ ਸਰਕਾਰ ਵੱਲੋਂ ਵਿੱਤੀ ਸਰਮਾਏ ਦੀ ਪੁਸ਼ਤਪਨਾਹੀ ਕਰਦਿਆਂ ਅਡਾਨੀ ਦੀ ਰਿਸ਼ਵਤ ਦੇ ਮਾਮਲੇ ‘ਤੇ ਮੋਦੀ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ | ਨਵੀਂ ਸਿੱਖਿਆ ਨੀਤੀ ਅਤੇ ਸਿੱਖਿਆ ਵਿੱਚ ਆਰ ਐੱਸ ਐੱਸ ਦੀ ਘੁਸਪੈਠ ਕਰਵਾਈ ਜਾ ਰਹੀ ਹੈ ਤੇ ਦੇਸ਼ ਅੰਦਰ ਭੁੱਖਮਰੀ ਵਧ ਰਹੀ ਹੈ |
ਬੰਤ ਬਰਾੜ ਸੂਬਾ ਸਕੱਤਰ ਸੀ ਪੀ ਆਈ ਪੰਜਾਬ ਨੇ ਕਿਹਾ ਕਿ ਮੋਦੀ ਸਰਕਾਰ, ਜਿਸ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ, ਉਹ ਪੰਜਾਬ ਨਾਲ ਬੇਇਨਸਾਫੀ ਕਰ ਰਹੀ ਹੈ¢ ਸਰਕਾਰ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਨਹੀਂ ਕਰਨਾ ਚਾਹੁੰਦੀ ਅਤੇ ਪੰਜਾਬੀ ਬੋਲਦੇ ਇਲਾਕੇ ਸਮੇਤ ਚੰਡੀਗੜ੍ਹ ਪੰਜਾਬ ਨੂੰ ਦੇਣ ਤੋਂ ਟਾਲ-ਮਟੋਲ ਕਰਕੇ ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀਗੜ੍ਹ ਵਿੱਚ ਜਗ੍ਹਾ ਦੇਣ ਦਾ ਅਤਿ ਨਿੰਦਣਯੋਗ ਕੰਮ ਕਰ ਰਹੀ ਹੈ | ਪੰਜਾਬ ਅੰਦਰ ਬੀ ਐੱਸ ਐੱਫ ਨੂੰ 50 ਕਿਲੋਮੀਟਰ ਤੱਕ ਅੰਦਰ ਦਾ ਚਾਰਜ ਦੇਣਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੇ ਯਤਨ ਕੀਤੇ ਜਾ ਰਹੇ ਹਨ | ਧੱਕੇ ਨਾਲ ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਕੇਂਦਰੀ ਸਕੇਲ ਲਾਗੂ ਕੀਤੇ ਜਾ ਰਹੇ ਹਨ, ਜਦ ਕਿ ਅੱਜ ਤੱਕ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨਾਲ ਜੋੜਿਆ ਹੋਇਆ ਸੀ |
ਸੀ ਪੀ ਆਈ ਦੀ ਕÏਮੀ ਕੌਂਸਲ ਦੇ ਮੈਂਬਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸੀ ਪੀ ਆਈ ਨੇ ਬਹੁਤ ਹੀ ਸੰਜੀਦਗੀ ਤੇ ਫਿਕਰਬੰਦੀ ਨਾਲ ਪੰਜਾਬ ਦੇ ਮੁੱਦਿਆਂ ਨੂੰ ਮਹਿਸੂਸ ਕਰਦੇ ਹੋਏ ਫੈਸਲਾ ਕੀਤਾ ਹੈ ਕਿ ਸੀ ਪੀ ਆਈ ਪੰਜਾਬ ਵਿੱਚ ਪੰਜ ਰੈਲੀਆਂ ਕਰਕੇ ਆਮ ਲੋਕਾਂ ਨੂੰ ਜਾਗਰੂਕ ਤੇ ਲਾਮਬੰਦ ਕਰਕੇ ਮਸਲੇ ਦੇ ਹੱਲ ਤੱਕ ਲਗਾਤਾਰ ਸੰਘਰਸ਼ ਕਰੇਗੀ | ਉਨ੍ਹਾ ਕਿਹਾ ਕਿ ਦੇਸ਼ ਅਤੇ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਿਤਕਰੇ ਅਧੀਨ ਨਜ਼ਰ ਅੰਦਾਜ਼ ਕਰਕੇ ਹੋਰ ਉਲਝਾ ਕੇ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ, ਦੂਸਰੇ ਪਾਸੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੁਨਿਆਦੀ ਮੁੱਦਿਆਂ ਪ੍ਰਤੀ ਪੂਰੀ ਤਰਾਂ ਨਾਵਾਕਫ ਤੇ ਲਾਪਰਵਾਹ ਹੈ |
ਪੰਜਾਬ ਸਰਕਾਰ ਹਰ ਵਰਗ ਦੀਆਂ ਦੁੱਖ-ਤਕਲੀਫਾਂ, ਲੋੜਾਂ ਅਤੇ ਮੰਗਾਂ ਨੂੰ ਹੱਲ ਕਰਨ ਲਈ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ | ਬਦਲਾਅ ਦੇ ਨਾਅਰੇ ਨਾਲ ਭਿ੍ਸ਼ਟਾਚਾਰ, ਰੁਜ਼ਗਾਰ, ਮਾਫੀਆ ਰਾਜ, ਅਮਨ-ਕਾਨੂੰਨ, ਨਸ਼ਿਆਂ ਦਾ ਖਾਤਮਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਦੇ ਵਾਅਦਿਆਂ ਨਾਲ ਹੂੰਝਾ ਫੇਰ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਹੋਈ ਸੀ, ਪਰ ਇਹ ਸਰਕਾਰ ਪਿਛਲੀਆਂ ਸਾਰੀਆਂ ਸਰਕਾਰਾਂ ਤੋਂ ਕਿਤੇ ਵੱਧ ਨਿਕੰਮੀ ਸਰਕਾਰ ਸਾਬਤ ਹੋਈ ਹੈ |
ਬਲਦੇਵ ਸਿੰਘ ਨਿਹਾਲਗੜ੍ਹ ਮੈਂਬਰ ਸੂਬਾ ਸਕੱਤਰੇਤ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਕਰਕੇ ਹੀ 20-20 ਦਿਨ ਕਿਸਾਨ ਮੰਡੀਆਂ ਵਿੱਚ ਰੋਲਣ ਤੋਂ ਬਾਅਦ 10 ਫੀਸਦੀ ਕਾਟ ਲਗਵਾ ਕੇ ਫਸਲ ਵੇਚਣੀ ਪਈ ਹੈ | ਫਸਲ ਦਾ ਰੇਟ ਘੱਟ ਹੋਣ ਤੇ ਮਹਿੰਗੇ ਬੀਜ, ਠੇਕੇ ਕਾਰਨ ਕਿਸਾਨਾਂ ਨੂੰ ਬੜਾ ਨੁਕਸਾਨ ਝੱਲਣਾ ਪਿਆ ਹੈ |
ਕਸ਼ਮੀਰ ਸਿੰਘ ਗਦਾਈਆ ਮੈਂਬਰ ਸੂਬਾ ਸਕੱਤਰੇਤ ਨੇ ਕਿਹਾ ਕਿ ਨÏਜਵਾਨਾਂ ਨੂੰ ਰੁਜ਼ਗਾਰ ਲਈ ਭਗਤ ਸਿੰਘ ਦੇ ਨਾਂਅ ‘ਤੇ ਬਨੇਗਾ ਦਾ ਕਾਨੂੰਨ ਬਣਾ ਕੇ ਬੇਰੁਜ਼ਗਾਰੀ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ |
ਉਹਨਾ ਕਿਹਾ ਕਿ ਨਰੇਗਾ ਕਾਨੂੰਨ ਪਾਰਦਰਸ਼ੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ | ਨਰੇਗਾ ਦੇ ਵਰਕਰਾਂ ਨੂੰ ਘੱਟੋ-ਘੱਟ 200 ਦਿਨ ਕੰਮ ਤੇ 1000 ਰੁਪਏ ਦਿਹਾੜੀ ਲਾਗੂ ਕਰਨੀ ਚਾਹੀਦੀ ਹੈ | ਕਾਨੂੰਨ ਦੀ ਦਿਸ਼ਾ ਅਨੁਸਾਰ ਹੀ ਨਰੇਗਾ ਕਾਨੂੰਨ ਨੂੰ ਲਾਗੂ ਕੀਤਾ ਜਾਵੇ |
ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਦੇਸ਼ ਅੰਦਰ ਬੇਰੁਜ਼ਗਾਰੀ ਸਭ ਤੋਂ ਵੱਡੀ ਬਿਮਾਰੀ ਹੈ | ਇੱਕ ਮਤੇ ਰਾਹੀਂ ਮੰਗ ਕੀਤੀ ਗਈ ਕਿ ਸਰਕਾਰ ਮੁਲਾਜ਼ਮਾਂ ਦੇ ਪੇ ਸਕੇਲ ਦਾ ਬਕਾਇਆ ਅਤੇ ਡੀ ਏ ਦਾ ਏਰੀਅਰ ਤੁਰੰਤ ਅਦਾ ਕਰੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੇ ਮਸਲੇ ਹੱਲ ਕਰੇ, ਘੱਟੋ-ਘੱਟ ਉਜਰਤਾਂ ਵਿੱਚ ਤੁਰੰਤ ਸੋਧ ਕੀਤੀ ਜਾਵੇ ਤੇ ਖਾਣ-ਪੀਣ ਦੀਆਂ ਵਸਤਾਂ ਤੋਂ ਜੀ ਐੱਸ ਟੀ ਵਾਪਸ ਲਿਆ ਜਾਵੇ | ਰੈਲੀ ਨੂੰ ਖੁਸ਼ੀਆ ਸਿੰਘ ਬਰਨਾਲਾ, ਰਾਜ ਕੁਮਾਰ ਚੰਡੀਗੜ੍ਹ, ਕੁਲਵੰਤ ਸਿੰਘ ਮÏਲਵੀਵਾਲਾ, ਭਰਪੂਰ ਸਿੰਘ ਮਾਲੇਰਕੋਟਲਾ, ਹਰਦੇਵ ਸਿੰਘ ਬਖਸ਼ੀਵਾਲਾ, ਸਤਵੰਤ ਸਿੰਘ ਖੰਡੇਬਾਦ, ਕਰਮ ਸਿੰਘ ਵਕੀਲ, ਜਗਤਾਰ ਸਿੰਘ ਪਟਿਆਲਾ ਤੇ ਮੋਹਿੰਦਰ ਸਿੰਘ ਮੋਹਾਲੀ ਨੇ ਵੀ ਸੰਬੋਧਨ ਕੀਤਾ | ਰੈਲੀ ਵਿੱਚ ਖਾਸ ਤÏਰ ‘ਤੇ ਨਵਜੀਤ ਸਿੰਘ ਸੰਗਰੂਰ, ਮੇਲਾ ਸਿੰਘ ਸੰਗਰੂਰ, ਨਿਰਮਲ ਸਿੰਘ ਬਟੜੀਆਣਾ, ਨਿਰੰਜਨ ਸਿੰਘ, ਮੁਹੰਮਦ ਖਲੀਲ, ਬਿ੍ਜ ਲਾਲ, ਬਲਵਿੰਦਰ ਸਿੰਘ, ਜਗਦੇਵ ਬਾਹੀਆ, ਅਮਰੀਕ ਸਿੰਘ ਉਗਰਾਹਾਂ, ਸੁਰਿੰਦਰ ਭੈਣੀ, ਪਰਦਮਣ ਸਿੰਘ ਬਾਗੜੀਆਂ, ਚਰਨ ਸਿੰਘ ਭੱਟੀਆਂ, ਗਮਦੂਰ ਸਿੰਘ, ਗੁਰਮੀਤ ਸਿੰਘ, ਮਨਿੰਦਰ ਸਿੰਘ ਧਾਲੀਵਾਲ, ਲੀਲੇ ਖਾਂ, ਸੁਖਦੇਵ ਸੁੱਖੀ, ਜਗਰਾਜ ਰਾਮਾ ਤੇ ਵਿਨੋਦ ਚੱੁਗ ਨੇ ਵੀ ਹਾਜ਼ਰੀ ਲਵਾਈ¢