ਦੋਰਾਹਾ (ਹਰਮਿੰਦਰ ਸੇਠ)-ਸੀ ਪੀ ਆਈ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਸਕੱਤਰ, ਸੂਬਾ ਸਕੱਤਰੇਤ ਮੈਂਬਰ ਤੇ ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਕਰਤਾਰ ਸਿੰਘ ਬੁਆਣੀ, ਜਿਹੜੇ 78 ਸਾਲ ਦੀ ਜ਼ਿੰਦਗੀ ਲੋਕਾਂ ਲੇਖੇ ਲਾਉਂਦੇ ਹੋਏ ਬੀਤੀ 19 ਨਵੰਬਰ ਦੁਪਹਿਰ ਕਰੀਬ 2 ਵਜੇ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਗੁਰਦੁਆਰਾ ਸਾਹਿਬ ਪਿੰਡ ਬੁਆਣੀ ਦੇ ਭਾਈ ਸੁੰਦਰ ਸਿੰਘ ਦੇ ਜੱਥੇ ਦੇ ਵੈਰਾਗਮਈ ਕੀਰਤਨ ਅਤੇ ਅਰਦਾਸ ਉਪਰੰਤ ਵੱਖ-ਵੱਖ ਸਿਆਸੀ ਪਾਰਟੀਆਂ ਤੇ ਜਨਤਕ ਜੱਥੇਬੰਦੀਆਂ ਦੇ ਆਗੂਆਂ ਨੇ ਉਹਨਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਜ਼ਿਲ੍ਹਾ ਸਕੱਤਰ ਡੀ ਪੀ ਮÏੜ, ਮੈਂਬਰ ਕÏਮੀ ਕੌਂਸਲ ਡਾਕਟਰ ਅਰੁਣ ਮਿਤਰਾ, ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਸੂਰਤ ਸਿੰਘ ਧਰਮਕੋਟ, ਜ਼ਿਲ੍ਹਾ ਕਿਸਾਨ ਆਗੂ ਜਸਵੀਰ ਝੱਜ, ਕÏਮੀ ਕÏਸਲ ਮੈਂਬਰ ਨਰਿੰਦਰ ਸੋਹਲ, ਖੇਤ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਦੇਵੀ ਕੁਮਾਰੀ, ਐੱਮ ਸੀ ਪੀ ਆਈ ਯੂ ਦੇ ਸੂਬਾ ਸਕੱਤਰ ਪਵਨ ਕੁਮਾਰ ਕÏਸ਼ਲ, ਸੀ ਪੀ ਐੱਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਆਰ ਐੱਮ ਪੀ ਆਈ ਦੇ ਸੂਬਾਈ ਆਗੂ ਰਘਵੀਰ ਸਿੰਘ ਬੈਨੀਪਾਲ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦਾ ਸ਼ੋਕ ਮਤਾ ਲੈ ਕੇ ਆਏ ਡਾ. ਪੀ ਐੱਸ ਬਰਾੜ ਆਦਿ ਨੇ ਕਿਹਾ ਕਿ ਕਾਮਰੇਡ ਕਰਤਾਰ ਸਿੰਘ ਬੁਆਣੀ ਕਾਲਜ ਪੜ੍ਹਦੇ ਸਮੇਂ ਹੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਬਣ ਗਏ¢ ਰੀਗਲ ਸਿਨਮਾ ਮੋਗਾ 1972 ਦੇ ਘੋਲ ਵਿਚ ਸ਼ਾਮਲ ਹੋਣ ਕਾਰਨ ਸਰਕਾਰੀ ਜਬਰ ਦਾ ਸ਼ਿਕਾਰ ਹੋ ਲੰਮਾ ਸਮਾਂ ਰੂਪੋਸ਼ ਰਹੇ | ਵਿਦਿਆਰਥੀਆਂ ਦੇ ਲਈ ਬੱਸ ਪਾਸ ਦੀ ਸਹੂਲਤ ਦਾ ਘੋਲ 1974 ਵਿਚ ਲੜ ਕੇ ਜਿੱਤ ਪ੍ਰਾਪਤ ਵਾਲਿਆਂ ਵਿਚ ਮੋਹਰੀ ਭੂਮਿਕਾ ਨਿਭਾਈ¢ ਲੋਕ-ਪੱਖੀ ਸੋਚ ਨੂੰ ਪ੍ਰਣਾਏ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਕੁੱਲਵਕਤੀ ਮੈਂਬਰ ਬਣ ਕੇ ਆਪ ਸੀ ਪੀ ਆਈ ਜ਼ਿਲ੍ਹਾ ਲੁਧਿਆਣਾ ਦੇ 1982 ਤੋਂ 2018 ਤੱਕ ਸਕੱਤਰ ਰਹੇ | ਸੀ ਪੀ ਆਈ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ, ਨੈਸ਼ਨਲ ਕੌਂਸਲ ਮੈਂਬਰ ਅਤੇ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ਨਿਵਾਰਨ ਕਮੇਟੀ ਅਤੇ ਹਾਈ ਸਕੂਲ ਬੁਆਣੀ ਦੀ ਅਧਿਆਪਕ-ਮਾਪੇ ਕਮੇਟੀ ਦੇ ਲੰਮਾ ਸਮਾਂ ਮੈਂਬਰ ਰਹੇ¢ ਆਪ ਜੀ ਨੇ 1992, 1997 ਅਤੇ 2006 ਤਿੰਨ ਵਾਰ ਹਲਕਾ ਪਾਇਲ ਤੋਂ ਵਿਧਾਨ ਸਭਾ ਚੋਣ ਲੜੀ¢ ਉਨ੍ਹਾ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਾਗਰੂਕ ਕਰਨ ਦਾ ਫਰਜ਼ ਇੱਕ ਹੀ ਪਾਰਟੀ ਵਿਚ ਰਹਿ ਕੇ ਆਪਣੇ ਆਖਰੀ ਸਮੇਂ ਤੱਕ ਨਿਭਾਇਆ¢ ਇਸ ਮੌਕੇ ਜ਼ਿਲ੍ਹਾ ਸਹਾਇਕ ਸਕੱਤਰ ਚਮਕÏਰ ਸਿੰਘ, ਸ਼ਹਿਰੀ ਸਕੱਤਰ ਮਿੰਦਰ ਸਿੰਘ ਭਾਟੀਆ, ਸਾਬਕਾ ਪ੍ਰਧਾਨ ਏ ਆਈ ਕੇ ਐੱਸ ਸੁਰਿੰਦਰ ਸਿੰਘ ਜਲਾਲਦੀਵਾਲ, ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਦਮੀ ਡਾ. ਗੁਲਜ਼ਾਰ ਸਿੰਘ ਪੰਧੇਰ, ਭਗਵਾਨ ਸਿੰਘ ਸੋਮਲਖੇੜੀ, ਭਰਪੂਰ ਸਿੰਘ, ਸਟੇਟ ਬੈਂਕ ਇੰਡੀਆ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਵਤਾਰ ਛਿੱਬੜ, ਵਿਨੋਦ ਕੁਮਾਰ, ਰਾਮ ਚੰਦ, ਮਨੂੰ ਬੁਆਣੀ, ਜਗਦੀਸ਼ ਰਾਏ ਬÏਬੀ, ਭਗਵੰਤ ਸਿੰਘ, ਅਮਰੀਕ ਸਿੰਘ ਝੱਜ, ਸੱਜਣ ਸਿੰਘ ਝੱਜ, ਪਰਮਜੀਤ ਸਿੰਘ ਐਡਵੋਕੇਟ, ਗੁਰਮੀਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਹਰਨੇਕ ਸਿੰਘ ਨਾਰੰਗਵਾਲ, ਚੇਅਰਮੈਨ ਤਰਲੋਚਨ ਸਿੰਘ ਬੁਆਣੀ, ਪ੍ਰੋ. ਏ ਕੇ ਮਲੇਰੀ, ਪਿ੍ੰਸੀਪਲ ਜਗਜੀਤ ਸਿੰਘ, ਜੰਗ ਸਿੰਘ ਸਿਰਥਲਾ, ਮੋਹਣ ਕੋਟਾਲਾ, ਬਲਜੀਤ ਸਿੰਘ, ਕੇਵਲ ਸਿੰਘ, ਦਿਲਬਾਰਾ ਸਿੰਘ, ਹਰਮਿੰਦਰ ਸੇਠ, ਸਰਪੰਚ ਕਰਨੈਲ ਸਿੰਘ, ਬਿਕਰਮ ਸਿੰਘ ਕੱਦੋਂ, ਹਰਪਾਲ ਸਿੰਘ ਬੁਆਣੀ, ਭਜਨ ਸਿੰਘ, ਜਗਦੇਵ ਮਕਸੂਦੜਾ, ਗੁਰਦਿਆਲ ਦਲਾਲ, ਹਰਬੰਸ ਮਾਲਵਾ, ਦੀਪ ਦਿਲਬਰ, ਬੀ ਕੇ ਯੂ.ਏਕਤਾ ਉਗਰਾਹਾਂ ਸਦਾਗਰ ਸਿੰਘ ਘੁਡਾਣੀ, ਅਮਰ ਸਿੰਘ ਜਲਾਲਦੀਵਾਲ, ਆਲ ਇੰਡੀਆ ਕਿਸਾਨ ਸਭਾ (ਹਨਨਮੌਲਾ) ਬਲਦੇਵ ਸਿੰਘ ਲਤਾਲਾ, ਲਖਬੀਰ ਸਿੰਘ ਲੱਭਾ, ਰਿਸ਼ਤੇਦਾਰ, ਸੀ ਪੀ ਆਈ ਵਰਕਰ, ਪੀ ਐੱਸ ਈ ਬੀ ਇੰਮਪਲਾਈਜ਼ ਫੈਡਰੇਸ਼ਨ, ਪਾਵਰਕਾਮ ਪੈਨਸ਼ਨ ਯੂਨੀਅਨ, ਮਿਊਾਸਪਲ ਵਰਕਰ ਯੂਨੀਅਨ ਲੁਧਿਆਣਾ, ਪੰਜਾਬ ਗÏਰਮਿੰਟ ਟ੍ਰਾਂਸਪੋਰਟ ਵਰਕਰ ਯੂਨੀਅਨ, ਮਨਰੇਗਾ, ਖੇਤ ਮਜ਼ਦੂਰ ਯੂਨੀਅਨ ਆਦਿ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਰੋਪੜ, ਨਵਾਂ ਸ਼ਹਿਰ, ਖੰਨਾ, ਮੋਰਿੰਡਾ, ਮੁਹਾਲੀ, ਮੋਗਾ, ਬਰਨਾਲਾ, ਪਟਿਆਲਾ ਆਦਿ ਥਾਵਾਂ ਤੋਂ ਵੱਡੀ ਗਿਣਤੀ ਵਿਚ ਸ਼ਾਮਲ ਹੋਏ |