11.2 C
Jalandhar
Wednesday, December 7, 2022
spot_img

ਕੈਂਟਰ-ਕਾਰ ਦੀ ਟੱਕਰ ’ਚ ਪਤੀ-ਪਤਨੀ ਤੇ ਬੱਚੇ ਦੀ ਮੌਤ, ਚਾਰ ਜ਼ਖਮੀ

ਗੜ੍ਹਸ਼ੰਕਰ (ਫੂਲਾ ਸਿੰਘ ਬੀਰਮਪੁਰ)
ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ਅੱਡਾ ਸਤਨੌਰ ਵਿਖੇ ਦੋ ਵਾਹਨਾਂ ਦੀ ਭਿਆਨਕ ਟੱਕਰ ’ਚ ਇੱਕੋ ਪਰਵਾਰ ਦੇ 3 ਵਿਅਕਤੀਆਂ ਦੀ ਮੌਤ ਅਤੇ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ਅੱਡਾ ਸਤਨੌਰ ਵਿਖੇ ਬੀਤੀ ਰਾਤ ਕੈਂਟਰ ਅਤੇ ਕਾਰ ਦੀ ਟੱਕਰ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਦੇਰ ਰਾਤ ਇਕ ਪਰਵਾਰ ਹਰਿਆਣਾ ਤੋਂ ਆਪਣੀ ਗੱਡੀ ਐੱਚ. ਆਰ. 49 ਐੱਚ (3720) ਰਾਹੀਂ ਹੁਸ਼ਿਆਰਪੁਰ ’ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ ਤਾਂ ਇਸੇ ਦੌਰਾਨ ਅੱਡਾ ਸਤਨੌਰ ਵਿਚ ਪਹੁੰਚੇ ਤਾਂ ਮਾਹਿਲਪੁਰ ਸਾਈਡ ਤੋਂ ਆ ਰਹੇ ਕੈਂਟਰ ਪੀ. ਬੀ. 06 ਬੀ. ਏ (3100) ਨੇ ਦੂਜੀ ਸਾਈਡ ’ਤੇ ਜਾ ਰਹੀ ਗੱਡੀ ਨੂੰ ਟੱਕਰ ਮਾਰੀ। ਇਸ ਹਾਦਸੇ ਵਿਚ ਕਾਰ ਸਵਾਰ ਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ (40), ਦਿਵਿਆ ਰਾਣੀ ਪਤਨੀ ਰਵਿੰਦਰ ਸਿੰਘ (32) ਅਤੇ ਇਕ ਸਾਲਾ ਬੱਚਾ ਜੈਵਿਕ ਪੁੱਤਰ ਸੌਰਵ ਵਾਸੀ ਪਿੰਜੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ’ਚ ਸਵਾਰ ਚਾਰ ਹੋਰ ਵਿਅਕਤੀ ਹਰਜੀਤ ਕੌਰ ਪਤਨੀ ਅਮਰਜੀਤ ਸਿੰਘ, ਨੀਤੂ ਪਤਨੀ ਸੌਰਵ, ਸੌਰਵ ਪੁੱਤਰ ਰਵਿੰਦਰ ਸਿੰਘ ਅਤੇ ਸੱਚਨੂਰ ਸਿੰਘ ਪੁੱਤਰ ਰਵਿੰਦਰ ਸਿੰਘ ਸਾਰੇ ਵਾਸੀ ਪਿੰਜੌਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਪੀ ਜੀ ਆਈ ਚੰਡੀਗੜ੍ਹ ਅਤੇ ਨਵਾਂਸ਼ਹਿਰ ਲਈ ਰੈਫਰ ਕਰ ਦਿੱਤਾ ਗਿਆ। ਕੈਂਟਰ ਚਾਲਕ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

Related Articles

LEAVE A REPLY

Please enter your comment!
Please enter your name here

Latest Articles