ਚੰਡੀਗੜ੍ਹ (ਕ੍ਰਿਸ਼ਨ ਗਰਗ) : ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੇ ਅਫਸਰਸ਼ਾਹੀ ਵਿਚ ਵੱਡਾ ਫੇਰਬਦਲ ਕਰਦਿਆਂ 44 ਆਈ ਏ ਐੱਸ ਅਧਿਕਾਰੀਆਂ ਨੂੰ ਫੌਰੀ ਤਬਦੀਲ ਕਰ ਦਿੱਤਾ ਹੈ | 1990 ਬੈਚ ਦੀ ਅਧਿਕਾਰੀ ਸੁਮਿਤਾ ਮਿਸ਼ਰਾ ਗ੍ਰਹਿ ਸਕੱਤਰ ਬਣਾਈ ਗਈ ਹੈ | ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੀ ਐਡੀਸ਼ਨਲ ਚੀਫ ਸੈਕਟਰੀ (ਏ ਸੀ ਐੱਸ) ਸੁਮਿਤਾ ਮਿਸ਼ਰਾ ਨੂੰ ਅਨੁਰਾਗ ਰਸਤੋਗੀ ਦੀ ਥਾਂ ਗ੍ਰਹਿ, ਜੇਲ੍ਹਾਂ, ਅਪਰਾਧਿਕ ਜਾਂਚ ਅਤੇ ਨਿਆਂ ਵਿਭਾਗਾਂ ਦਾ ਏ ਸੀ ਐੱਸ ਨਿਯੁਕਤ ਕੀਤਾ ਗਿਆ ਹੈ | ਰਸਤੋਗੀ ਕੋਲ ਵਿੱਤ ਅਤੇ ਯੋਜਨਾ ਵਿਭਾਗਾਂ ਦਾ ਚਾਰਜ ਰਹੇਗਾ | ਅਸ਼ੋਕ ਖੇਮਕਾ ਨੂੰ ਟਰਾਂਸਪੋਰਟ ਵਿਭਾਗ ਦਾ ਏ ਸੀ ਐੱਸ ਨਿਯੁਕਤ ਕੀਤਾ ਗਿਆ ਹੈ |




