ਭਾਰਤ ਇੱਕ ਤਰ੍ਹਾਂ ਦੀ ਪ੍ਰਯੋਗਸ਼ਾਲਾ : ਬਿੱਲ ਗੇਟਸ

0
181

ਨਵੀਂ ਦਿੱਲੀ : ਮਾਈਕੋ੍ਰਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਹਾਲ ਹੀ ’ਚ �ਿਕਡਾਇਨ ਦੇ ਸੰਸਥਾਪਕ ਰੀਡ ਹਾਫਮੈਨ ਦੇ ਨਾਲ ਇੱਕ ਪਾਡਕਾਸਟ ’ਚ ਭਾਰਤ ਨੂੰ ‘ਇੱਕ ਪ੍ਰਕਾਰ ਦੀ ਪ੍ਰਯੋਗਸ਼ਾਲਾ’ ਕਹਿ ਕੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਉਨ੍ਹਾ ਦੇ ਇਸ ਬਿਆਨ ਨੇ 2009 ’ਚ ਭਾਰਤ ਵਿੱਚ ਹੋਏ ਇੱਕ ਵਿਵਾਦਪੂਰਨ ਕਲੀਨੀਕਲ ਟ੍ਰਾਇਲ ਨੂੰ ਫਿਰ ਤੋਂ ਚਰਚਾ ਲੈ ਆਂਦਾ ਹੈ। ਇਸ ਟ੍ਰਾਇਲ ’ਚ ਗੇਟਸ ਫਾਊਂਡੇਸ਼ਨ ਦੇ ਫੰਡਿੰਗ ਤੋਂ ਇੱਕ ਕਲੀਨੀਕਲ ਪ੍ਰੀਖਣ ’ਚ ਸੱਤ ਆਦਿਵਾਸੀ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਅਤੇ ਬਿਮਾਰ ਹੋ ਗਏ ਸਨ। ਬਿਲ ਗੇਟਸ ਨੇ ਪਾਡਕਾਸਟ ’ਚ ਕਿਹਾ ਭਾਰਤ ਇੱਕ ਇਸ ਤਰ੍ਹਾਂ ਦੇ ਦੇਸ਼ ਦਾ ਉਦਾਹਰਣ ਹੈ, ਜਿੱਥੇ ਬਹੁਤ ਸਾਰੀਆਂ ਚੀਜ਼ਾਂ ਮੁਸ਼ਕਲ ਹਨ, ਜਿਨ੍ਹਾਂ ’ਚ ਸਿਹਤ, ਪੋਸ਼ਣ, ਸਿੱਖਿਆ ’ਚ ਸੁਧਾਰ ਹੋ ਰਿਹਾ ਹੈ, ਉਥੇ ਹੀ ਭਾਰਤ ਸਰਕਾਰ ਨੇ ਏਨਾ ਰੈਵੀਨਿਊ ਇਕੱਠਾ ਕਰ ਲਿਆ ਹੈ, ਹੋ ਸਕਦਾ ਹੈ ਕਿ 20 ਸਾਲਾਂ ਬਾਅਤ ਭਾਰਤ ਦੇ ਲੋਕ ਬੇਹਤਰ ਸਥਿਤੀ ’ਚ ਹੋਣਗੇ। ਉਨ੍ਹਾ ਕਿਹਾ ਕਿ ਭਾਰਤ ਇੱਕ ਪ੍ਰਕਾਰ ਦੀ ਪ੍ਰਯੋਗਸ਼ਾਲਾ ਹੈ, ਜਿੱਥੇ ਤੁਸੀਂ ਚੀਜ਼ਾਂ ਨੂੰ ਅਜ਼ਮਾ ਸਕਦੇ ਹੋ ਅਤੇ ਜਦ ਤੁਸੀਂ ਉਨ੍ਹਾਂ ਨੂੰ ਭਾਰਤ ’ਚ ਸਾਬਤ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਦੂਜੇ ਦੇਸ਼ਾਂ ’ਚ ਅਜ਼ਮਾ ਸਕਦੇ ਹੋ।
ਬਿਲ ਗੇਟਸ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ ’ਤੇ ਇੱਕ ਵਾਰ ਫਿਰ ਤੋਂ ਆਲੋਚਨਾਵਾਂ ਦਾ ਸਾਹਮਣਾ ਕੀਤਾ ਹੈ। ‘ਦਿ ਸਕਿਨ ਡਾਕਟਰ’ ਦੇ ਨਾਂਅ ਨਾਲ ਜਾਣੇ ਜਾਂਦੇ ਸਕਾਟਲੈਂਡ ਦੇ ਇੱਕ ਡਾਕਟਰ ਨੇ ਬਿਲ ਗੇਟਸ ਦੇ ਬਿਆਨ ਨੂੰ ਐੱਕਸ ’ਤੇ ਪੋਸਟ ਕਰਦੇ ਹੋਏ 2009 ’ਚ ਹੋਏ ਇਸ ਇੱਕ ਵਿਵਾਦਤ ਕਲੀਨੀਕਲ ਟਰਾਇਲ ਦਾ ਜ਼ਿਕਰ ਕੀਤਾ, ਜਿਸ ਨੂੰ ਗੇਟਸ ਫਾਊਂਡੇਸ਼ਨ ਦੀ ਫੰਡਿੰਗ ਜ਼ਰੀਏ ਪੀ ਏ ਟੀ ਐੱਚ (ਪ੍ਰੋਗਰਾਮ ਫਾਰ ਐਪ ਪ੍ਰੋਪ੍ਰੀਏਟ ਟੈਕਨਾਲੋਜੀ ਇਨ ਹੈੱਲਥ) ਨਾਂਅ ਦੇ ਇੱਕ ਐੱਨ ਜੀ ਓ ਨੇ ਕੀਤਾ ਸੀ।
ਉਨ੍ਹਾ ਲਿਖਿਆ2009 ’ਚ ਪੀ ਏ ਟੀ ਐੱਚ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਨਾਲ ਮਿਲ ਕੇ ਤੇਲੰਗਾਨਾ ਦੇ ਖਮਮ ਜ਼ਿਲ੍ਹੇ ਅਤੇ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ’ਚ 14000 ਆਦਿਵਾਸੀ ਸਕੂਲੀ ਬੱਚੀਆਂ ’ਤੇ ਸਰਵਾਈਕਲ ਕੈਂਸਰ ਦੇ ਵੈਕਸੀਨ ਲਈ ਕਲੀਨੀਕਲ ਟ੍ਰਾਇਲ ਕੀਤੇ ਸਨ। ਟ੍ਰਾਇਲ ਸ਼ੁਰੂ ਹੋਣ ਦੇ ਕੁਝ ਮਹੀਨਿਆਂ ਬਾਅਦ ਹੀ ਕਈ ਬੱਚੀਆਂ ਨੇ ਸਾਈਡ ਇਫੈਕਟ ਦੀ ਸ਼ਿਕਾਇਤ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ’ਚੋਂ 7 ਦੀ ਮੌਤ ਹੋ ਗਈ, ਹਾਲਾਂਕਿ ਬਾਅਦ ’ਚ ਇਨ੍ਹਾਂ ਮੌਤਾਂ ਨੂੰ ਅਣਪਛਾਤੇ ਕਾਰਨਾਂ ਕਰਕੇ ਦੱਸਿਆ ਗਿਆ।