30.5 C
Jalandhar
Monday, September 26, 2022
spot_img

ਮੋਦੀ ਤ੍ਰਾਸਦੀ ਨੂੰ ਸਿਆਸੀ ਲਾਹੇ ਲਈ ਵਰਤ ਰਹੇ : ਕਾਂਗਰਸ

ਨਵੀਂ ਦਿੱਲੀ : ਭਾਰਤ ਦੇ ਦੂਜੇ ਵੰਡ ਯਾਦਗਾਰੀ ਦਿਵਸ ਦੇ ਮੌਕੇ ’ਤੇ ਭਾਜਪਾ ਨੇ ਸੱਤ ਮਿੰਟ ਦੀ ਵੀਡੀਓ ਜਾਰੀ ਕਰਕੇ ਭਾਰਤ ਦੀ ਵੰਡ ਲਈ ਜਵਾਹਰ ਲਾਲ ਨਹਿਰੂ ਨੂੰ ਕੋਸਿਆ ਹੈ। ਇਸ ਨੇ ਮੁਹੰਮਦ ਅਲੀ ਜਿਨਾਹ ਦੀ ਅਗਵਾਈ ਵਾਲੀ ਮੁਸਲਿਮ ਲੀਗ ਦੀ ਪਾਕਿਸਤਾਨ ਬਣਾਉਣ ਦੀ ਮੰਗ ਦੇ ਅੱਗੇ ਨਹਿਰੂ ਨੂੰ ਝੁਕਣ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਇਸ ਵੀਡੀਓ ’ਤੇ ਪਲਟਵਾਰ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ 14 ਅਗਸਤ ਨੂੰ ਵੰਡ ਯਾਦਗਾਰੀ ਦਿਵਸ ਵਜੋਂ ਮਨਾਉਣ ਪਿੱਛੇ ਪ੍ਰਧਾਨ ਮੰਤਰੀ ਦੀ ਅਸਲ ਮਨਸ਼ਾ ਸਭ ਤੋਂ ਦਰਦਨਾਕ ਇਤਿਹਾਸਕ ਘਟਨਾਵਾਂ ਨੂੰ ਆਪਣੇ ਸਿਆਸੀ ਲਾਭ ਲਈ ਵਰਤਣਾ ਹੈ। ਉਨ੍ਹਾ ਕਿਹਾਦੇਸ਼ ਨੂੰ ਵੰਡਣ ਲਈ ਅਧੁਨਿਕ ਦੌਰ ਦੇ ਸਾਵਰਕਰ ਤੇ ਜਿਨਾਹ ਦੇ ਜਤਨ ਅੱਜ ਵੀ ਜਾਰੀ ਹਨ।
ਪਿਛਲੇ ਸਾਲ 14 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨਿਆ ਸੀ ਕਿ 1947 ਵਿਚ ਵੰਡ ਦੌਰਾਨ ਭਾਰਤੀਆਂ ਦੇ ਕਸ਼ਟਾਂ ਤੇ ਬਲਿਦਾਨਾਂ ਦੀ ਦੇਸ਼ ਨੂੰ ਯਾਦ ਦਿਵਾਉਣ ਲਈ ਹਰ ਸਾਲ 14 ਅਗਸਤ ਨੂੰ ‘ਵੰਡ ਯਾਦਗਾਰੀ ਦਿਵਸ’ ਵਜੋਂ ਮਨਾਇਆ ਜਾਵੇਗਾ। ਮੋਦੀ ਨੇ ਸਵੇਰੇ 1947 ’ਚ ਦੇਸ਼ ਦੀ ਵੰਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਤਿਹਾਸ ਦੇ ਉਸ ਦੁਖਦਾਈ ਦੌਰ ਦੇ ਪੀੜਤਾਂ ਦੇ ਸਬਰ ਤੇ ਸਹਿਣਸੀਲਤਾ ਦੀ ਸ਼ਲਾਘਾ ਕੀਤੀ।
ਭਾਜਪਾ ਦੀ ਵੀਡੀਓ ਵਿਚ ਸੀਰਿਲ ਜੌਹਨ ਰੈਡਕਲਿਫ ਨੂੰ ਦਿਖਾਇਆ ਗਿਆ ਹੈ, ਜਿਸ ਦੇ ਵੰਡ ਦੇ ਨਕਸ਼ੇ ਨੇ ਪੰਜਾਬ ਤੇ ਬੰਗਾਲ ਨੂੰ ਲੱਗਭੱਗ ਅੱਧੇ ਹਿੱਸੇ ਵਿਚ ਵੰਡ ਦਿਤਾ ਸੀ। ਇਸ ਦੇ ਨਾਲ ਹੀ ਸਵਾਲ ਕੀਤਾ ਗਿਆ ਹੈ ਕਿ ਇਕ ਵਿਅਕਤੀ, ਜਿਸ ਨੂੰ ਭਾਰਤੀ ਸੱਭਿਆਚਾਰਕ ਵਿਰਾਸਤ ਦੀ ਕੋਈ ਜਾਣਕਾਰੀ ਨਹੀਂ ਸੀ, ਨੂੰ ਸਿਰਫ ਕੁਝ ਹਫਤਿਆਂ ਵਿਚ ਭਾਰਤ ਨੂੰ ਵੰਡਣ ਦੀ ਆਗਿਆ ਕਿਵੇਂ ਦਿੱਤੀ ਗਈ। ਪੂਰੀ ਵੀਡੀਓ ਵਿਚ ਨਹਿਰੂ ਦੇ ਦਿ੍ਰਸ਼ ਦਿਖਾਏ ਗਏ ਹਨ। ਇਸ ਦੇ ਨਾਲ ਹੀ ਵਾਇਸ ਓਵਰ ਵਿਚ ਵੰਡ ਦੀ ਭਿਆਨਕਤਾ ਨੂੰ ਬਿਆਨ ਕੀਤਾ ਗਿਆ ਹੈ। ਭਾਜਪਾ ਨੇ ਵੀਡੀਓ ਦੇ ਨਾਲ ਟਵੀਟ ਕੀਤਾ ਹੈਜਿਨ੍ਹਾਂ ਲੋਕਾਂ ਨੂੰ ਭਾਰਤ ਦੀ ਸੱਭਿਆਚਾਰਕ ਵਿਰਾਸਤ, ਸਭਿਅਤਾ, ਕਦਰਾਂ-ਕੀਮਤਾਂ ਤੇ ਤੀਰਥਾਂ ਦਾ ਕੋਈ ਗਿਆਨ ਨਹੀਂ ਸੀ, ਉਨ੍ਹਾਂ ਸਿਰਫ ਤਿੰਨ ਹਫਤਿਆਂ ਵਿਚ ਸਦੀਆਂ ਤੋੋਂ ਇਕੱਠੇ ਰਹਿ ਰਹੇ ਲੋਕਾਂ ਵਿਚਾਲੇ ਸਰਹੱਦ ਖਿੱਚ ਦਿੱਤੀ। ਉਸ ਸਮੇਂ ਕਿੱਥੇ ਸਨ ਉਹ ਲੋਕ, ਜਿਨ੍ਹਾਂ ’ਤੇ ਇਨ੍ਹਾਂ ਵੰਡਵਾਦੀ ਤਾਕਤਾਂ ਖਿਲਾਫ ਸੰਘਰਸ਼ ਕਰਨ ਦੀ ਜ਼ਿੰਮੇਵਾਰੀ ਸੀ?
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਟਵੀਟ ਕੀਤਾਸੱਚ ਇਹ ਹੈ ਕਿ ਸਾਵਰਕਰ ਨੇ ਦੋ ਰਾਸ਼ਟਰਾਂ ਦਾ ਸਿਧਾਂਤ ਦਿੱਤਾ ਤੇ ਜਿਨਾਹ ਨੇ ਇਸ ਨੂੰ ਅੱਗੇ ਵਧਾਇਆ। ਪਟੇਲ ਨੇ ਲਿਖਿਆ ਸੀ ਕਿ ਮੈਨੂੰ ਲੱਗਦਾ ਹੈ ਕਿ ਜੇ ਵੰਡ ਮਨਜ਼ੂਰ ਨਾ ਕੀਤੀ ਤਾਂ ਭਾਰਤ ਕਈ ਟੁਕੜਿਆਂ ਵਿਚ ਵੰਡਿਆ ਜਾਵੇਗਾ। ਨਾਲ ਹੀ ਉਨ੍ਹਾ ਪੁੱਛਿਆਕੀ ਪ੍ਰਧਾਨ ਮੰਤਰੀ ਅੱਜ ਜਨਸੰਘ ਦੇ ਬਾਨੀ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਵੀ ਯਾਦ ਕਰਨਗੇ, ਜਿਨ੍ਹਾ ਸ਼ਰਤ ਚੰਦਰ ਬੋਸ ਦੀ ਇੱਛਾ ਦੇ ਖਿਲਾਫ ਬੰਗਾਲ ਦੀ ਵੰਡ ਦੀ ਹਮਾਇਤ ਕੀਤੀ ਸੀ ਅਤੇ ਆਜ਼ਾਦ ਭਾਰਤ ਦੀ ਪਹਿਲੀ ਕੈਬਨਿਟ ਵਿਚ ਸ਼ਾਮਲ ਹੋਏ, ਜਦੋਂ ਵੰਡ ਦੇ ਦਰਦਨਾਕ ਸਿੱਟੇ ਸਪੱਸ਼ਟ ਰੂਪ ਵਿਚ ਸਾਹਮਣੇ ਆ ਰਹੇ ਸਨ?
ਉਨ੍ਹਾ ਕਿਹਾਵੰਡ ਦੀ ਤ੍ਰਾਸਦੀ ਦੀ ਦੁਰਵਰਤੋਂ ਨਫਰਤ ਤੇ ਤੁਅੱਸਬ ਦੀ ਭਾਵਨਾ ਭੜਕਾਉਣ ਲਈ ਨਹੀਂ ਹੋਣੀ ਚਾਹੀਦੀ। ਲੱਖਾਂ ਲੋਕ ਉਜੜੇ ਤੇ ਜਾਨਾਂ ਗੁਆਈਆਂ, ਉਨ੍ਹਾਂ ਦੇ ਬਲਿਦਾਨ ਨੂੰ ਭੁਲਾਇਆ ਜਾਂ ਅਪਮਾਨਤ ਨਹੀਂ ਕੀਤਾ ਜਾਣਾ ਚਾਹੀਦਾ।
ਨਾਲ ਹੀ ਉਨ੍ਹਾ ਕਿਹਾਭਾਰਤੀ ਰਾਸ਼ਟਰੀ ਕਾਂਗਰਸ ਗਾਂਧੀ, ਨਹਿਰੂ, ਪਟੇਲ ਤੇ ਹੋਰਨਾਂ ਆਗੂਆਂ ਦੀ ਵਿਰਾਸਤ ਨੂੰ ਅੱਗੇ ਵਧਾਉਦਿਆਂ ਰਾਸ਼ਟਰ ਨੂੰ ਇਕਜੁੱਟ ਕਰਨ ਦਾ ਜਤਨ ਜਾਰੀ ਰੱਖੇਗੀ, ਨਫਰਤ ਦੀ ਸਿਆਸਤ ਹਾਰੇਗੀ।

Related Articles

LEAVE A REPLY

Please enter your comment!
Please enter your name here

Latest Articles