ਅੰਮਿ੍ਰਤਸਰ : ਰਣਜੀਤ ਐਵੀਨਿਊ ’ਚੋਂ ਪੁਲਸ ਨੇ ਇੱਕ ਗ੍ਰਨੇਡ ਬਰਾਮਦ ਕੀਤਾ ਹੈ। ਬੰਬ ਨੂੰ ਕਬਜ਼ੇ ’ਚ ਲੈਂਦਿਆਂ ਪੁਲਸ ਨੇ ਕਿਸੇ ਨੂੰ ਵੀ ਖਬਰ ਨਹੀਂ ਹੋਣ ਦਿੱਤੀ। ਪੁਲਸ ਅਧਿਕਾਰੀ ਅਜੇ ਤਕ ਬੰਬ ਦੀ ਬਰਾਮਦਗੀ ਤੋਂ ਇਨਕਾਰ ਕਰ ਰਹੇ ਹਨ। ਇਹ ਘਟਨਾ ਮੰਗਲਵਾਰ ਸਵੇਰੇ ਰਣਜੀਤ ਐਵੇਨਿਊ ਸੀ ਬਲਾਕ ਇਲਾਕੇ ’ਚ ਵਾਪਰੀ। ਮੰਗਾ ਨਾਂਅ ਦੇ ਨੌਜਵਾਨ ਨੇ ਸ਼ੱਕੀ ਵਿਅਕਤੀਆਂ ਨੂੰ ਬੋਲੈਰੋ ਵਿੱਚ ਆਈ ਡੀ ਰੱਖਦਿਆਂ ਦੇਖਿਆ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਕਾਰ ਦੇ ਮਾਲਕ ਨੂੰ ਦਿੱਤੀ ਗਈ। ਲਾਵਾਰਿਸ ਸਮਾਨ ਸਬੰਧੀ ਕਾਰ ਦਾ ਮਾਲਕ ਤੁਰੰਤ ਪੁਲਸ ਕੋਲ ਪੁੱਜਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਆਈ ਡੀ ਨੂੰ ਕਬਜ਼ੇ ’ਚ ਲੈ ਲਿਆ ਹੈ। ਫਿਲਹਾਲ ਪੁਲਸ ਇਲਾਕੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।