ਟੋਹਾਣਾ : ਫਤਿਹਾਬਾਦ ਦੀ ਸਿਰਸਾ ਰੋਡ ’ਤੇ ਨਵੇਂ ਲਗਾਏ ਗਏ ਡਿਜੀਟਲ ਧਰਮ ਕੰਡੇ ਦੇ ਦਫਤਰ ’ਚ ਮਜ਼ਾਕ ਕਰਦੇ ਸਮੇਂ ਗੋਲੀ ਚੱਲਣ ਕਾਰਨ ਕਾਰੋਬਾਰੀ ਹਿੱਸੇਦਾਰ ਮਨੋਜ ਬਾਂਸਲ (46) ਦੀ ਮੌਤ ਹੋ ਗਈ। ਗੋਲੀ ਉਸਦੇ ਸਿਰ ਨੂੰ ਪਾਰ ਕਰ ਗਈ।
ਪੁਲਸ ਨੇ ਪਿਸਤੌਲ ਦੇ ਮਾਲਕ ਪਲਵਿੰਦਰ ਉਰਫ ਪੰਮਾ ਨੂੰ ਹਿਰਾਸਤ ’ਚ ਲੈ ਲਿਆ ਹੈ। ਐੱਸ ਐੱਚ ਓ ਪ੍ਰਹਿਲਾਦ ਸਿੰਘ ਮੁਤਾਬਕ ਹਾਦਸੇ ਸਮੇਂ ਤਿੰਨ ਦੋਸਤ ਕਮਰੇ ਵਿੱਚ ਮੌਜੂਦ ਸਨ। ਤਿੰਨੋਂ ਸ਼ਨੀਵਾਰ ਸਵੇਰੇ ਕਾਰੋਬਾਰ ਦੇ ਸੰਬੰਧ ਵਿੱਚ ਸਿਰਸਾ ਗਏ ਸਨ ਤੇ ਦੇਰ ਸ਼ਾਮ ਵਾਪਸ ਧਰਮ ਕੰਡੇ ’ਤੇ ਪੁੱਜੇ ਸਨ। ਉਨ੍ਹਾਂ ਨੇ ਖਾਣ-ਪੀਣ ਵਾਸਤੇ ਇੱਕ ਕਰਮਚਾਰੀ ਨੂੰ ਸਮਾਨ ਲਿਆਉਣ ਲਈ ਬਾਜ਼ਾਰ ਭੇਜਿਆ।
ਇਸ ਦੌਰਾਨ ਉਹ ਪਿਸਤੌਲ ਹੱਥ ’ਚ ਲੈ ਕੇ ਮਜ਼ਾਕ ਕਰ ਰਹੇ ਸਨ। ਪਲਵਿੰਦਰ ਨੇ ਜਿਉਂ ਹੀ ਪਿਸਤੌਲ ਚੁੱਕਿਆ ਤਾਂ ਗੋਲੀ ਚੱਲ ਗਈ।