ਅਹਿਮਦਾਬਾਦ : ਵਡੋਦਰਾ ਦੇ ਜ਼ਿਲ੍ਹੇ ਦੇ ਪਿੰਡ ਮੋਕਸ਼ੀ ਵਿਚ ਇਕ ਫੈਕਟਰੀ ਵਿਚੋਂ 200 ਕਿੱਲੋ ਡਰੱਗ ਫੜੀ ਗਈ ਹੈ, ਜਿਸ ਦੀ ਕੌਮਾਂਤਰੀ ਕੀਮਤ ਇਕ ਹਜ਼ਾਰ ਕਰੋੜ ਦੱਸੀ ਗਈ ਹੈ। ਫੈਕਟਰੀ ਵਿਚ ਕੈਮੀਕਲ ਬਣਾਉਣ ਦੇ ਨਾਂਅ ਹੇਠ ਐੱਮ ਡੀ ਡਰੱਗ ਬਣਾਈ ਜਾ ਰਹੀ ਸੀ। ਇਹ ਮੁੰਬਈ ਤੇ ਗੋਆ ਨੂੰ ਸਪਲਾਈ ਕੀਤੀ ਜਾਂਦੀ ਸੀ। ਇਸੇ ਦੌਰਾਨ ਮਹਾਰਾਸ਼ਟਰ ਦੀ ਕਰਾਈਮ ਬਰਾਂਚ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿਚ ਇਕ ਫੈਕਟਰੀ ਵਿਚੋਂ 1026 ਕਰੋੜ ਦੀ ਡਰੱਗ ਫੜ ਕੇ ਮਹਿਲਾ ਸਮੇਤ 7 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ।