ਜੈਪੁਰ : ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਫਤਿਹਪੁਰ ’ਚ ਸਭ ਤੋਂ ਘੱਟ ਤਾਪਮਾਨ ਮਨਫੀ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ੁੱਕਰਵਾਰ ਰਾਤ ਰਾਜ ਦੇ ਕਈ ਹਿੱਸਿਆਂ ’ਚ ਸੀਤ ਲਹਿਰ ਚੱਲੀ। ਕਰੌਲੀ ’ਚ ਘੱਟੋ-ਘੱਟ ਤਾਪਮਾਨ 1.9, ਚੁਰੂ ’ਚ 2.4 ਡਿਗਰੀ, ਭੀਲਵਾੜਾ ’ਚ 2.6 ਡਿਗਰੀ, ਸਿਰੋਹੀ ’ਚ 3.0 ਡਿਗਰੀ, ਚਿਤੌੜਗੜ੍ਹ ’ਚ 3.2 ਡਿਗਰੀ, ਪਿਲਾਨੀ ’ਚ 4.0 ਡਿਗਰੀ, ਜੈਪੁਰ ’ਚ 4.5 ਡਿਗਰੀ ਅਤੇ ਸੰਗਰੀਆ ’ਚ 4.9 ਡਿਗਰੀ ਦਰਜ ਕੀਤਾ ਗਿਆ। ਉਧਰ, ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਮੌਸਮ ਦੀ ਪਹਿਲੀ ਬਰਫਬਾਰੀ ਤੋਂ ਇਕ ਦਿਨ ਬਾਅਦ ਸ਼ਨੀਵਾਰ ਪੂਰੀ ਘਾਟੀ ’ਚ ਘੱਟੋ-ਘੱਟ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ।