16.8 C
Jalandhar
Sunday, December 22, 2024
spot_img

ਅਤੁਲ ਸੁਭਾਸ਼ ਦੀ ਪਤਨੀ ਗਿ੍ਰਫਤਾਰ

ਬੇਂਗਲੁਰੂ : ਇੰਜੀਨੀਅਰ ਅਤੁਲ ਸੁਭਾਸ਼ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਦੇ ਮਾਮਲੇ ਵਿੱਚ ਬੇਂਗਲੁਰੂ ਪੁਲਸ ਨੇ ਉਸ ਦੀ ਪਤਨੀ ਸਣੇ ਤਿੰਨ ਜਣਿਆਂ ਨੂੰ ਗਿ੍ਰਫਤਾਰ ਕੀਤਾ ਹੈ। ਪਤਨੀ ਨਿਕਿਤਾ ਸਿੰਘਾਨੀਆ ਨੂੰ ਗੁਰੂਗ੍ਰਾਮ (ਹਰਿਆਣਾ) ਤੋਂ ਗਿ੍ਰਫਤਾਰ ਕੀਤਾ ਗਿਆ ਹੈ, ਜਦੋਂਕਿ ਉਸ ਦੀ ਮਾਂ ਨਿਸ਼ਾ ਸਿੰਘਾਨੀਆ ਅਤੇ ਭਰਾ ਅਨੁਰਾਗ ਸਿੰਘਾਨੀਆ ਨੂੰ ਸੁਭਾਸ਼ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਪ੍ਰਯਾਗਰਾਜ ਤੋਂ ਗਿ੍ਰਫਤਾਰ ਕੀਤਾ ਗਿਆ। ਉਨ੍ਹਾਂ ਨੂੰ ਐਤਵਾਰ ਸਵੇਰੇ ਬੇਂਗਲੁਰੂ ਲਿਜਾ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਪ੍ਰਯਾਗਰਾਜ ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਬੇਂਗਲੁਰੂ ਪੁਲਸ ਨੇ ਉਨ੍ਹਾਂ ਨੂੰ ਨਿਸ਼ਾ ਸਿੰਘਾਨੀਆ ਅਤੇ ਅਨੁਰਾਗ ਸਿੰਘਾਨੀਆ ਦੀ ਗਿ੍ਰਫਤਾਰੀ ਬਾਰੇ ਸੂਚਿਤ ਨਹੀਂ ਕੀਤਾ।
34 ਸਾਲਾ ਸੁਭਾਸ਼ ਨੇ 9 ਦਸੰਬਰ ਨੂੰ ਇੱਥੇ ਆਪਣੇ ਘਰ ਵਿਚ ਫਾਹਾ ਲੈ ਕੇ ਜਾਨ ਦੇ ਦਿੱਤੀ ਸੀ। ਮਰਨ ਤੋਂ ਪਹਿਲਾਂ ਉਸ ਨੇ ਲੰਬੇ ਵੀਡੀਓ ਅਤੇ ਖੁਦਕੁਸ਼ੀ ਨੋਟ ਪਿੱਛੇ ਛੱਡੇ ਸਨ, ਜਿਨ੍ਹਾਂ ’ਚ ਪਤਨੀ ਅਤੇ ਸਹੁਰਿਆਂ ’ਤੇ ਦੋਸ਼ ਲਗਾਇਆ ਗਿਆ ਕਿ ਉਸ ਨੂੰ ਝੂਠੇ ਮਾਮਲਿਆਂ ਅਤੇ ਲਗਾਤਾਰ ਤਸ਼ੱਦਦ ਰਾਹੀਂ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ।
ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਰਮੇਸ਼ਵਰ ਨੇ ਕਿਹਾਉਸ ਨੇ (ਸੁਭਾਸ਼ ਨੇ) ਲੱਗਭੱਗ 40 ਸਫਿਆਂ ਦਾ ਖੁਦਕੁਸ਼ੀ ਨੋਟ ਵਿੱਚ ਕਈ ਮੁੱਦੇ ਉਠਾਏ ਹਨ। ਸਭ ਤੋਂ ਅਹਿਮ ਮੁੱਦਾ ਔਰਤਾਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨਾਂ ਦੀ ਦੁਰਵਰਤੋਂ ਬਾਰੇ ਉਠਾਇਆ ਹੈ।

Related Articles

Latest Articles