16.8 C
Jalandhar
Sunday, December 22, 2024
spot_img

ਬਰੈਂਪਟਨ ’ਚ ਹਿੰਸਾ ਕਰਨ ਵਾਲਿਆਂ ਦੀਆਂ ਫੋਟੋਆਂ ਜਾਰੀ

ਵੈਨਕੂਵਰ : ਪੀਲ ਖੇਤਰੀ ਪੁਲਸ ਨੇ 3 ਨਵੰਬਰ ਨੂੰ ਬਰੈਂਪਟਨ ਸ਼ਹਿਰ ਦੇ ਗੋਰ ਰੋਡ ਸਥਿਤ ਹਿੰਦੂ ਮੰਦਰ ਦੇ ਬਾਹਰ ਖਾਲਿਸਤਾਨ ਸਮਰਥਕਾਂ ਤੇ ਹੋਰਾਂ ਦੀਆਂ ਹੋਈਆਂ ਹਿੰਸਕ ਝੜਪਾਂ ’ਚ ਮੁਲਜ਼ਮ ਪਾਏ ਗਏ ਲੋਕਾਂ ਦੀਆਂ ਫੋਟੋਆਂ ਜਾਰੀ ਕਰਕੇ ਆਮ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਗਿ੍ਰਫਤਾਰੀ ਸੰਭਵ ਹੋ ਸਕੇ।
ਪੁਲਸ ਅਨੁਸਾਰ 3 ਨਵੰਬਰ ਨੂੰ ਗੋਰ ਰੋਡ ਵਾਲੇ ਮੰਦਰ ਅਤੇ ਉਸ ਤੋਂ ਅਗਲੇ ਦਿਨ ਮਿਸੀਸਾਗਾ ਖੇਤਰ ’ਚ ਹੋਈ ਹੁੱਲੜਬਾਜ਼ੀ ਦੀਆਂ ਦਰਜਨਾਂ ਵੀਡੀਓ ਉਨ੍ਹਾਂ ਕੋਲ ਪੁੱਜੀਆਂ ਹਨ, ਜਿਨ੍ਹਾਂ ਦੀ ਉਦੋਂ ਤੋਂ ਜਾਂਚ ਕੀਤੀ ਜਾ ਰਹੀ ਸੀ ਤੇ ਆਖਰ ਕੁਝ ਉਨ੍ਹਾਂ ਲੋਕਾਂ, ਜਿਨ੍ਹਾਂ ਇਸ ਹੁੱਲੜਬਾਜ਼ੀ ’ਚ ਮੋਹਰੀ ਰੋਲ ਅਦਾ ਕੀਤੇ, ਨੂੰ ਸਾਹਮਣੇ ਲਿਆਂਦਾ ਗਿਆ ਹੈ, ਪਰ ਉਨ੍ਹਾਂ ਦੀ ਪਛਾਣ ਕਰਨ ’ਚ ਆ ਰਹੀ ਦਿੱਕਤ ਕਾਰਨ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਟਹਿਰੇ ’ਚ ਖੜ੍ਹਾਇਆ ਜਾ ਸਕੇ।
ਪਿਛਲੇ ਮਹੀਨੇ ਭਾਰਤੀ ਕੌਂਸਲੇਟ ਜਨਰਲ ਵੱਲੋਂ ਕੈਨੇਡਾ ਰਹਿੰਦੇ ਭਾਰਤੀ ਪੈਨਸ਼ਨਧਾਰਕਾਂ ਨੂੰ ਜਿਉਂਦੇ ਹੋਣ ਦੇ ਸਰਟੀਫਿਕੇਟ ਜਾਰੀ ਕਰਨ ਲਈ ਮੰਦਰ ਦੇ ਅੰਦਰ ਕੈਂਪ ਲਾਇਆ ਗਿਆ ਸੀ, ਪਰ ਕੁਝ ਖਾਲਿਸਤਾਨੀ ਸਮਰਥਕਾਂ ਵੱਲੋਂ ਮੰਦਰ ਦੇ ਬਾਹਰ ਕੌਂਸਲੇਟ ਅਮਲੇ ਦਾ ਵਿਰੋਧ ਕਰਦਿਆਂ ਭਾਰਤ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਉਸ ਮੌਕੇ ਕੁਝ ਲੋਕਾਂ ਵੱਲੋਂ ਨਾਅਰੇਬਾਜ਼ੀ ਦਾ ਵਿਰੋਧ ਕੀਤਾ ਗਿਆ ਅਤੇ ਇਸ ਕਾਰਨ ਵਿਵਾਦ ਹਿੰਸਕ ਹੋ ਗਿਆ ਤੇ ਪੁਲਸ ਨੂੰ ਦਖਲ ਦੇਣਾ ਪਿਆ। ਕੁਝ ਮੀਡੀਆ ਅਦਾਰਿਆਂ ਵੱਲੋਂ ਹਿੰਸਕ ਝੜਪ ਨੂੰ ਮੰਦਰ ਉੱਤੇ ਹਮਲੇ ਵਜੋਂ ਪ੍ਰਚਾਰੇ ਜਾਣ ਕਾਰਨ ਕੈਨੇਡਾ ਤੇ ਭਾਰਤ ਸਰਕਾਰ ਦੇ ਰਿਸ਼ਤਿਆਂ ਵਿੱਚ ਪਹਿਲਾਂ ਤੋਂ ਪਈ ਹੋਈ ਖਟਾਸ ਹੋਰ ਵਧ ਗਈ ਸੀ।

Related Articles

Latest Articles