ਨਵੀਂ ਦਿੱਲੀ : ਪਿ੍ਰਅੰਕਾ ਗਾਂਧੀ ਸੋਮਵਾਰ ਸੰਸਦ ਵਿੱਚ ਫਲਸਤੀਨ ਦੀ ਹਮਾਇਤ ਵਾਲੇ ਝੋਲੇ ਨਾਲ ਪੁੱਜੀ। ਇਸ ’ਤੇ ਲਿਖਿਆ ਸੀ ‘ਫਲਸਤੀਨ ਆਜ਼ਾਦ ਹੋਵੇਗਾ’। ਝੋਲੇ ’ਤੇ ਅਮਨ ਦੇ ਪ੍ਰਤੀਕ ਕਬੂਤਰ ਤੇ ਤਰਬੂਜ਼ ਵੀ ਸਨ। ਝੋਲੇ ਬਾਰੇ ਪੁੱਛਣ ’ਤੇ ਪਿ੍ਰਅੰਕਾ ਨੇ ਕਿਹਾਮੈਂ ਇਸ ਬਾਰੇ ਕਈ ਵਾਰ ਦੱਸ ਚੁੱਕੀ ਹਾਂ ਕਿ ਮੇਰੇ ਵਿਚਾਰ ਕੀ ਹਨ। ਮੈਂ ਕਿਹੋ ਜਿਹੇ ਕੱਪੜੇ ਪਹਿਨਾਂਗੀ, ਇਸ ਨੂੰ ਕੌਣ ਤੈਅ ਕਰੇਗਾ। ਇਹ ਤਾਂ ਵਰ੍ਹਿਆਂ ਤੋਂ ਚੱਲੀ ਆ ਰਹੀ ਰੂੜ੍ਹੀਵਾਦੀ ਪਿਤਰੀਸੱਤਾ ਦੀ ਤਰ੍ਹਾਂ ਹੋਇਆ ਕਿ ਮਹਿਲਾਵਾਂ ਕੀ ਪਹਿਨਣ ਤੇ ਕੀ ਨਹੀਂ। ਮੈਂ ਇਸ ਨੂੰ ਨਹੀਂ ਮੰਨਦੀ, ਮੈਂ ਜੋ ਚਾਹਾਂਗੀ, ਉਹੀ ਪਹਿਨਾਂਗੀ। ਇਸ ਤੋਂ ਪਹਿਲਾਂ ਜੂਨ 2024 ਵਿੱਚ ਪਿ੍ਰਅੰਕਾ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਲੋਚਨਾ ਕੀਤੀ ਸੀ, ਜਦੋਂ ਨੇਤਨਯਾਹੂ ਨੇ ਅਮਰੀਕੀ ਕਾਂਗਰਸ ’ਚ ਦਿੱਤੇ ਭਾਸ਼ਣ ਵਿੱਚ ਗਾਜ਼ਾ ’ਤੇ ਹਮਲੇ ਨੂੰ ਜਾਇਜ਼ ਠਹਿਰਾਇਆ ਸੀ। ਪਿ੍ਰਅੰਕਾ ਨੇ ਕਿਹਾ ਸੀ ਕਿ ਇਜ਼ਰਾਈਲ ਸਰਕਾਰ ਗਾਜ਼ਾ ਵਿੱਚ ਕਤਲੇਆਮ ਕਰ ਰਹੀ ਹੈ। ਪਿ੍ਰਅੰਕਾ ਨੇ ‘ਐੱਕਸ’ ਉੱਤੇ ਲਿਖਿਆ ਸੀਸਹੀ ਸੋਚ ਰੱਖਣ ਵਾਲੇ ਹਰ ਵਿਅਕਤੀ ਤੇ ਦੁਨੀਆ ਦੀ ਹਰ ਸਰਕਾਰ ਦੀ ਇਖਲਾਕੀ ਜ਼ਿੰਮੇਵਾਰੀ ਹੈ ਕਿ ਉਹ ਇਜ਼ਰਾਈਲ ਸਰਕਾਰ ਦੀ ਨਿੰਦਾ ਕਰੇ ਤੇ ਉਸ ਨੂੰ ਜ਼ੁਲਮ ਕਰਨੋਂ ਰੁਕਣ ਲਈ ਮਜਬੂਰ ਕਰੇ।