ਨਵੀਂ ਦਿੱਲੀ : ਆਪਣੀ ਪਲੇਠੀ ਫੇਰੀ ਲਈ ਕੁਵੈਤ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਦੋ ਭਾਰਤੀ ਮਹਾਂਕਾਵਿ ਰਾਮਾਇਣ ਤੇ ਮਹਾਭਾਰਤ ਦਾ ਅਰਬੀ ਭਾਸ਼ਾ ਵਿੱਚ ਅਨੁਵਾਦ ਤੇ ਇਨ੍ਹਾਂ ਨੂੰ ਪ੍ਰਕਾਸ਼ਤ ਕਰਨ ਵਾਲੇ ਦੋ ਮੁਕਾਮੀ ਲੋਕਾਂ ਅਬਦੁੱਲਾ ਅਲ ਬਾਰੌਨ ਤੇ ਅਬਦੁਲ ਲਤੀਫ ਅਲ ਨੈਸੇਫ ਨੂੰ ਮਿਲੇ। ਅਬਦੁੱਲਾ ਅਲ ਬਾਰੌਨ ਨੇ ਰਾਮਾਇਣ ਤੇ ਮਹਾਭਾਰਤ, ਦੋਵਾਂ ਦਾ ਅਰਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਹੈ ਤੇ ਅਬਦੁਲ ਲਤੀਫ ਨੈਸੇਫ ਨੇ ਦੋਵੇਂ ਪ੍ਰਕਾਸ਼ਤ ਕੀਤੇ ਹਨ।
ਕੋਹਲੀ ਦੇ ਪੱਬ ਨੂੰ ਨੋਟਿਸ
ਬੇਂਗਲੁਰੂ : ਬੇਂਗਲੁਰੂ ਬਰੁਹਾਤ ਮਹਾਂਨਗਰ ਪਾਲਿਕਾ ਨੇ ਫਾਇਰ ਸੇਫਟੀ ਨੇਮਾਂ ਦੀ ਕਥਿਤ ਉਲੰਘਣਾ ਲਈ ਕਿ੍ਰਕਟਰ ਵਿਰਾਟ ਕੋਹਲੀ ਦੇ ਪੱਬ ਨੂੰ ਨੋਟਿਸ ਜਾਰੀ ਕੀਤਾ ਹੈ। ਚਿੰਨਾਸਵਾਮੀ ਇੰਟਰਨੈਸ਼ਨਲ ਕਿ੍ਰਕਟ ਸਟੇਡੀਅਮ ਨੇੜਲੀ ਐੱਮ ਜੀ ਰੋਡ ਉੱਤੇ ਰਤਨਮ ਕੰਪਲੈਕਸ ਦੀ ਛੇਵੀਂ ਮੰਜ਼ਲ ਉੱਤੇ ਬਣਿਆ ਇਹ ਰੈਸਟੋਰੈਂਟ ਫਾਇਰ ਵਿਭਾਗ ਦੇ ਐੱਨ ਓ ਸੀ ਤੋਂ ਬਗੈਰ ਹੀ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਸਮਾਜੀ ਕਾਰਕੁਨ ਐੱਚ ਐੱਮ ਵੈਂਕਟੇਸ਼ ਤੇ ਕੁਨੀਗਲ ਨਰਸਿਮ੍ਹਾਮੂਰਤੀ ਦੀ ਸ਼ਿਕਾਇਤ ਉੱਤੇ 29 ਨਵੰਬਰ ਨੂੰ ਵੀ ਇਕ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਅਜੇ ਤੱਕ ਉਸ ਦਾ ਕੋਈ ਜਵਾਬ ਨਹੀਂ ਮਿਲਿਆ। ਐਤਕੀਂ ਸੱਤ ਦਿਨਾਂ ਵਿੱਚ ਜਵਾਬ ਮੰਗਿਆ ਹੈ। ਜਵਾਬ ਨਾ ਮਿਲਣ ਦੀ ਸੂਰਤ ਵਿਚ ਪੱਬ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੇਪਾਲ ’ਚ ਭੁਚਾਲ
ਨਵੀਂ ਦਿੱਲੀ : ਸਨਿੱਚਰਵਾਰ ਤੜਕੇ 3:59 ਵਜੇ ਨੇਪਾਲ ’ਚ ਰਿਕਟਰ ਪੈਮਾਨੇ ’ਤੇ 4.8 ਦੀ ਤੀਬਰਤਾ ਵਾਲਾ ਭੁਚਾਲ ਆਇਆ। ਇਹ ਭੁਚਾਲ ਧਰਤੀ ਦੀ ਸਤਹ ਦੇ ਹੇਠਾਂ 10 ਕਿਲੋਮੀਟਰ ਦੀ ਡੂੰਘਾਈ ’ਤੇ ਦਰਜ ਕੀਤਾ ਗਿਆ। ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ, ਹਾਲਾਂਕਿ ਸਥਾਨਕ ਅਧਿਕਾਰੀ ਅਲਰਟ ’ਤੇ ਹਨ ਅਤੇ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।