ਲਾਈਨਮੈਨ ਗਿ੍ਰਫਤਾਰ

0
296

ਚੰਡੀਗੜ੍ਹ : ਵਿਜੀਲੈਂਸ ਬਿਊਰੋ ਨੇ ਬੁੱਧਵਾਰ ਪਟਿਆਲਾ ਜ਼ਿਲ੍ਹੇ ਦੀ ਪੀ ਐੱਸ ਪੀ ਸੀ ਐੱਲ ਸਬ-ਡਵੀਜ਼ਨ ਕਲਿਆਣ ’ਚ ਤਾਇਨਾਤ ਲਾਈਨਮੈਨ ਕਿ੍ਰਸ਼ਨ ਕੁਮਾਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਪਟਿਆਲਾ ਦੇ ਸੁਖਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਲਾਈਨਮੈਨ ਨੇ ਉਸ ਦੇ ਨਾਭਾ ਰੋਡ ਉਤਲੇ ਪਲਾਟ ਵਿਚ ਘਰੇਲੂ ਬਿਜਲੀ ਦਾ ਮੀਟਰ ਲਗਾਉਣ ਲਈ ਪਹਿਲਾਂ 3000 ਰੁਪਏ ਲੈ ਲਏ ਤੇ ਫਿਰ ਇਹ ਕਹਿ ਕੇ 10,000 ਰੁਪਏ ਹੋਰ ਮੰਗ ਰਿਹਾ ਹੈ ਕਿ ਇਹ ਰਕਮ ਐੱਸ ਡੀ ਓ ਅਤੇ ਦੋ ਜੇ ਈਜ਼ ਨੂੰ ਦੇਣੀ ਪੈਣੀ ਹੈ।

LEAVE A REPLY

Please enter your comment!
Please enter your name here