ਲਖਨਊ : ਇੱਥੋਂ ਨੇੜੇ ਚਿਨਹਾਟ ਖੇਤਰ ਵਿਚਲੇ ਗੋਦਾਮ ਵਿੱਚੋਂ ਸੋਮਵਾਰ-ਮੰਗਲਵਾਰ ਦੀ ਰਾਤ 17 ਲੱਖ ਰੁਪਏ ਦੀ ਕੈਡਬਰੀ ਚਾਕਲੇਟ ਬਾਰ ਚੋਰੀ ਹੋ ਗਈ। ਚਾਕਲੇਟ ਡਿਸਟ੍ਰੀਬਿਊਟਰ ਰਾਜਿੰਦਰ ਸਿੰਘ ਸਿੱਧੂ ਨੇ ਕਿਹਾ-ਅਸੀਂ ਚਿਨਹਾਟ ਥਾਣੇ ’ਚ ਐੱਫ ਆਈ ਆਰ ਦਰਜ ਕਰਵਾਈ ਹੈ। ਜੇ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਅੱਗੇ ਆਵੇ। ਪੁਲਸ ਨੇ ਧਾਰਾ 380 ਤਹਿਤ ਕੇਸ ਦਰਜ ਕਰ ਲਿਆ ਹੈ। ਸਿੱਧੂ ਨੇ ਕਿਹਾ ਕਿ ਉਹ ਚਾਕਲੇਟਾਂ ਨੂੰ ਸਟੋਰ ਕਰਨ ਲਈ ਘਰ ਨੂੰ ਗੋਦਾਮ ਵਜੋਂ ਵਰਤ ਰਿਹਾ ਸੀ ਅਤੇ ਮੰਗਲਵਾਰ ਨੂੰ ਉਸ ਦੇ ਗੁਆਂਢੀ ਦਾ ਫੋਨ ਆਇਆ ਕਿ ਘਰ ਦਾ ਦਰਵਾਜ਼ਾ ਟੁੱਟਿਆ ਹੋਇਆ ਹੈ। ਚੋਰ ਗੋਦਾਮ ਵਿੱਚੋਂ ਡਿਜੀਟਲ ਵੀਡੀਓ ਰਿਕਾਰਡਰ ਅਤੇ ਸੀ ਸੀ ਟੀ ਵੀ ਕੈਮਰਿਆਂ ਦਾ ਸਾਮਾਨ ਵੀ ਲੈ ਗਏ।




