ਪਰਭਾਨੀ : ਰਾਹੁਲ ਗਾਂਧੀ ਨੇ ਸੋਮਵਾਰ ਸੋਮਨਾਥ ਸੂਰਯਾਵੰਸ਼ੀ ਦੇ ਪਰਵਾਰ ਨਾਲ ਮੁਲਾਕਾਤ ਕੀਤੀ, ਜਿਹੜਾ ਇਸ ਮਹੀਨੇ ਦੇ ਸ਼ੁਰੂ ਵਿੱਚ ਮਹਾਰਾਸ਼ਟਰ ਦੇ ਪਰਭਾਨੀ ’ਚ ਸੰਵਿਧਾਨ ਦੀ ਪ੍ਰਤੀ�ਿਤੀ ਦੀ ਭੰਨਤੋੜ ਕਾਰਨ ਹੋਈ ਹਿੰਸਾ ਤੋਂ ਬਾਅਦ ਕਥਿਤ ਤੌਰ ’ਤੇ ਜੁਡੀਸ਼ੀਅਲ ਹਵਾਲਾਤ ’ਚ ਮਾਰਿਆ ਗਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਤੇ ਆਰ ਐੱਸ ਐੱਸ ’ਤੇ ਵਰ੍ਹਦਿਆਂ ਕਿਹਾ ਕਿ ਉਹ ਹੀ ਸੂਰਯਾਵੰਸ਼ੀ ਦੀ ਮੌਤ ਲਈ ਜ਼ਿੰਮੇਵਾਰ ਹਨ। ਉਨ੍ਹਾ ਇਹ ਵੀ ਕਿਹਾ ਗਿਆ ਕਿ ਸੂਰਯਾਵੰਸ਼ੀ ਇਸ ਕਰਕੇ ਮਾਰਿਆ ਗਿਆ ਕਿ ਉਹ ਦਲਿਤ ਸੀ ਤੇ ਸੰਵਿਧਾਨ ਬਚਾਉਣ ਲਈ ਲੜ ਰਿਹਾ ਸੀ। ਉਨ੍ਹਾ ਕਿਹਾ ਕਿ ਉਹ ਸਿਆਸਤ ਨਹੀਂ ਕਰ ਰਹੇ। ਸੂਰਯਾਵੰਸ਼ੀ ਦੀ ਮੌਤ ਲਈ ਇੱਕ ਵਿਚਾਰਧਾਰਾ ਜ਼ਿੰਮੇਵਾਰ ਹੈ।


