ਅੱਜ ਪੰਜਾਬ ਬੰਦ

0
127

ਸੰਪਾਦਕੀਡੱਲੇਵਾਲ ਦੀ ਜਾਨ ਨਾਲ ਨਾ ਖੇਡੋ
ਚੰਡੀਗੜ੍ਹ : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਕੇਂਦਰ ਤੋਂ ਜਿਨਸਾਂ ਦੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਤੇ ਹੋਰ ਮੰਗਾਂ ਮੰਨਵਾਉਣ ਲਈ 30 ਦਸੰਬਰ ਦੇ ਪੰਜਾਬ ਬੰਦ ਦੌਰਾਨ ਸੜਕੀ ਆਵਾਜਾਈ, ਰੇਲ ਆਵਾਜਾਈ, ਦੁਕਾਨਾਦਾਰੀ ਵੀ ਬੰਦ ਰਹੇਗੀ ਅਤੇ ਨਾਲ ਹੀ ਸਰਕਾਰੀ ਤੇ ਗੈਰ-ਸਰਕਾਰੀ ਦਫਤਰ ਵੀ ਬੰਦ ਰਹਿਣਗੇ। ਕੋਈ ਵੀ ਵਿਅਕਤੀ ਸੜਕਾਂ ’ਤੇ ਨਹੀਂ ਹੋਵੇਗਾ। ਸਿਰਫ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ, ਬਾਕੀ ਸਭ ਕੁਝ ਬੰਦ ਰਹੇਗਾ, ਜਿਨ੍ਹਾਂ ’ਚ ਸਬਜ਼ੀ ਮੰਡੀਆਂ, ਪੈਟਰੋਲ ਪੰਪ ਅਤੇ ਗੈਸ ਏਜੰਸੀਆਂ ਵੀ ਸ਼ਾਮਲ ਹਨ। ਮੈਡੀਕਲ ਸੇਵਾ, ਵਿਆਹ, ਨੌਕਰੀ ਲਈ ਇੰਟਰਵਿਊ, ਏਅਰਪੋਰਟ ਜਾਣ ਵਰਗੀਆਂ ਸੇਵਾਵਾਂ ਬਹਾਲ ਰੱਖਾਂਗੇ। ਪੰਜਾਬ ਰੋਡਵੇਜ਼, ਪਨਬਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਾਂ ਨੇ ਬੰਦ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਕਿਸਾਨਾਂ ਵੱਲੋਂ ਰੱਖੇ ਸਮੇਂ ਮੁਤਾਬਕ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਦੌਰਾਨ ਬੇਸ਼ੱਕ ਪੂਰੇ ਦਿਨ ਦੀ ਹੜਤਾਲ ਸੰਭਵ ਨਹੀਂ ਹੈ, ਕਿਉਕਿ ਉਹ ਲੋਕਾਂ ਨੂੰ ਵੀ ਤੰਗ ਨਹੀਂ ਕਰਨਾ ਚਾਹੁੰਦੇ, ਇਸ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਪੂਰੇ ਪੰਜਾਬ ਅੰਦਰ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਮੁਕੰਮਲ ਤੌਰ ’ਤੇ ਬੱਸਾਂ ਦਾ ਚੱਕਾ ਜਾਮ ਕਰਨਗੇ ਅਤੇ ਕਿਸਾਨ ਜਥੇਬੰਦੀਆਂ ਦੇ ਜਿਥੇ ਵੀ ਧਰਨੇ-ਪ੍ਰਦਰਸ਼ਨ ਹੋਣਗੇ, ਉਸ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।