ਕੈਨੇਡਾ ’ਚ ਵੀ ਜਹਾਜ਼ ਫਿਸਲਿਆ

0
196

ਓਟਾਵਾ : ਕੈਨੇਡਾ ਦੇ ਹੈਲੀਫੈਕਸ ਏਅਰਪੋਰਟ ’ਤੇ ਰਨਵੇਅ ਤੋਂ ਫਿਸਲਣ ਕਾਰਨ ਲੈਂਡਿੰਗ ਗੀਅਰ ’ਚ ਖਰਾਬੀ ਆਉਣ ’ਤੇ ਏਅਰ ਕੈਨੇਡਾ ਦੇ ਜਹਾਜ਼ ਦੇ ਇੱਕ ਹਿੱਸੇ ’ਚ ਅੱਗ ਲੱਗ ਗਈ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਏਅਰ ਕੈਨੇਡਾ ਦੀ ਫਲਾਈਟ 2259, ਜੋ ਪੀ ਏ ਐੱਲ ਏਅਰਲਾਈਨਜ਼ ਵੱਲੋਂ ਚਲਾਈ ਜਾਂਦੀ ਹੈ, ਸੇਂਟ ਜੌਨਜ਼, ਨਿਊਫਾਊਂਡਲੈਂਡ ਤੋਂ ਪਹੁੰਚੀ ਸੀ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਹਾਦਸਾ ਉਦੋਂ ਵਾਪਰਿਆ, ਜਦੋਂ ਜਹਾਜ਼ ਰਨਵੇਅ ਨੂੰ ਛੂਹ ਗਿਆ, ਪਰ ਟਾਇਰ ਸਹੀ ਤਰ੍ਹਾਂ ਡਿਫਲੇਟ ਨਹੀਂ ਹੋਇਆ। ਇਸ ਕਾਰਨ ਜਹਾਜ਼ ਸੰਤੁਲਨ ਗੁਆ ਬੈਠਾ ਅਤੇ ਇਕ ਵਿੰਗ ਟਾਰਮੈਕ ਨਾਲ ਰਗੜਨਾ ਸ਼ੁਰੂ ਹੋ ਗਿਆ, ਜਿਸ ਕਾਰਨ ਅੱਗ ਲੱਗ ਗਈ।