ਪੰਜਾਬ ਸਰਕਾਰ ਤਾਕਤ ਦੀ ਦੁਰਵਰਤੋਂ ਨਾ ਕਰੇ : ਪੰਧੇਰ

0
163

ਅੰਮਿ੍ਰਤਸਰ : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੋਮਵਾਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਵਿਰੁੱਧ ਆਪਣੀ ਤਾਕਤ ਦੀ ਦੁਰਵਰਤੋਂ ਨਾ ਕਰੇ ਅਤੇ ਉਨ੍ਹਾਂ ਦੇ ਸੰਘਰਸ਼ ’ਚ ਸਾਥ ਦੇਵੇ। ਪੰਧੇਰ ਨੇ ਕਿਹਾ ਕਿ ਪੰਜਾਬ ਬੰਦ ’ਚ ਤਿੰਨ ਕਰੋੜ ਪੰਜਾਬੀ ਸ਼ਾਮਲ ਹੋਏ ਹਨ ਅਤੇ ਤਕਰੀਬਨ 95 ਤੋਂ 97 ਫੀਸਦੀ ਆਵਾਜਾਈ ਠੱਪ ਰਹੀ।
ਜਸਟਿਸ ਨਵਾਬ ਸਿੰਘ ਕਮੇਟੀ ਨੇ ਐੱਸ ਕੇ ਐੱਮ ਨੂੰ ਸੱਦਿਆ
ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਰਿਟਾਇਰਡ ਜਸਟਿਸ ਨਵਾਬ ਸਿੰਘ ਦੀ ਚੇਅਰਮੈਨੀ ਹੇਠ ਬਣਾਈ ਗਈ ਕਮੇਟੀ ਨੇ ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਨੂੰ ਤਿੰਨ ਜਨਵਰੀ ਨੂੰ ਗੱਲਬਾਤ ਲਈ ਪੰਚਕੂਲਾ ਸੱਦਿਆ ਹੈ।
ਮੋਰਚੇ ਦੀ ਕੌਮੀ ਤਾਲਮੇਲ ਕਮੇਟੀ ਦੇ ਮੈਂਬਰ ਰਮਿੰਦਰ ਸਿੰਘ ਪਟਿਆਲਾ ਨੇ ਦੱਸਿਆਕ ਮੋਰਚੇ ਦੇ ਆਗੂਆਂ ਨੇ ਸੱਦਾ ਪ੍ਰਵਾਨ ਕਰ ਲਿਆ ਹੈ।