4 ਪੰਜਾਬੀ ਸੈਲਾਨੀ ਹਿਰਾਸਤ ’ਚ

0
114

ਸ਼ਿਮਲਾ : ਕੁਫਰੀ ’ਚ ਤਿੰਨ ਸਥਾਨਕ ਦੁਕਾਨਦਾਰਾਂ ’ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਪੰਜਾਬ ਦੇ ਚਾਰ ਸੈਲਾਨੀਆਂ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸਨੋਅ ਬੂਟਾਂ ਦੇ ਕਿਰਾਏ ਉੱਤੇ ਬਹਿਸਬਾਜ਼ੀ ਤੋਂ ਬਾਅਦ ਵਾਪਰੀ।
ਸੈਲਾਨੀਆਂ ਨੇ ਚਾਕੂਆਂ ਨਾਲ ਤਿੰਨ ਦੁਕਾਨਦਾਰਾਂ ਨੂੰ ਜ਼ਖਮੀ ਕਰ ਦਿੱਤਾ। ਉਨ੍ਹਾਂ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਤੇ ਹਸਪਤਾਲ ਦਾਖਲ ਕਰਾਉਣਾ ਪਿਆ। ਏ ਐੱਸ ਪੀ ਨਵਦੀਪ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।