ਅਮਰੀਕਾ ’ਚ ਜਸ਼ਨ ਮਨਾਉਦਿਆਂ ’ਤੇ ਪਿਕਅੱਪ ਚਾੜ੍ਹੀ, 10 ਮੌਤਾਂ

0
142

ਵਾਸ਼ਿੰਗਟਨ : ਅਮਰੀਕਾ ਦੇ ਲੁਈਸਿਆਨਾ ਰਾਜ ਦੇ ਨਿਊ ਔਰਲਿਅਨਸ ਸ਼ਹਿਰ ਦੀ ਬਾਰਬਨ ਸਟਰੀਟ ਵਿੱਚ ਪਹਿਲੀ ਜਨਵਰੀ ਨੂੰ ਇਕ ਬੰਦੇ ਨੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ’ਤੇ ਪਿਕਅੱਪ ਚੜ੍ਹਾ ਦਿੱਤੀ। ਇਸ ਨਾਲ 10 ਲੋਕਾਂ ਦੀ ਜਾਨ ਚਲੇ ਗਈ ਤੇ 30 ਤੋਂ ਵੱਧ ਜ਼ਖਮੀ ਹੋ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਤੇਜ਼ ਰਫਤਾਰ ਗੱਡੀ ਆਈ ਤੇ ਭੀੜ ’ਤੇ ਚੜ੍ਹ ਗਈ। ਇਸ ਦੇ ਬਾਅਦ ਗੱਡੀ ਵਿੱਚੋਂ ਬੰਦਾ ਨਿਕਲਿਆ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਇਸ ਤੋਂ ਪਹਿਲਾਂ ਜਰਮਨੀ ਦੇ ਪੂਰਬੀ ਸ਼ਹਿਰ ਮੈਗਡੇਬਰਗ ’ਚ ਕਾਰ ਮਾਰ ਕੇ 5 ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਤੇ 200 ਤੋਂ ਵੱਧ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਉਸ ਘਟਨਾ ਨੂੰ ਕਥਿਤ ਤੌਰ ’ਤੇ ਸਾਊਦੀ ਮੂਲ ਦੇ ਬੰਦੇ ਨੇ ਅੰਜਾਮ ਦਿੱਤਾ ਸੀ।