‘ਆਪ’ ਦਿੱਲੀ ਲਈ ਵੱਡੀ ਮੁਸੀਬਤ : ਮੋਦੀ

0
100

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਕਿਹਾ ਕਿ ‘ਆਪ’ ਦਿੱਲੀ ਲਈ ਕਿਸੇ ‘ਆਪਦਾ’ (ਵੱਡੀ ਮੁਸੀਬਤ) ਤੋਂ ਘੱਟ ਨਹੀਂ ਹੈ ਤੇ ਇਸ ‘ਆਪਦਾ’ ਨੇ ਪਿਛਲੇ ਦਸ ਸਾਲਾਂ ਤੋਂ ਕੌਮੀ ਰਾਜਧਾਨੀ ਨੂੰ ਆਪਣੀ ਮੁੱਠੀ ਵਿਚ ਲਿਆ ਹੋਇਆ ਹੈ। ਮਕਾਨ ਉਸਾਰੀ ਤੇ ਸਿੱਖਿਆ ਸੈਕਟਰਾਂ ਸਣੇ ਕਈ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਤਾਂ ਕੌਮੀ ਰਾਜਧਾਨੀ ਦੀ ਹਾਲਤ ਬਦ ਤੋਂ ਬਦਤਰ ਹੋ ਜਾਵੇਗੀ। ਮੋਦੀ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਸਕੂਲ ਸਿੱਖਿਆ ਤੋਂ ਲੈ ਕੇ ਪ੍ਰਦੂਸ਼ਣ ਖਿਲਾਫ ਲੜਾਈ ਤੇ ਸ਼ਰਾਬ ਕਾਰੋਬਾਰ ਸਣੇ ਕਈ ਖੇਤਰਾਂ ਵਿੱਚ ਭਿ੍ਰਸ਼ਟਾਚਾਰ ਕੀਤਾ ਹੈ। ਉਨ੍ਹਾ ‘ਆਪਦਾ ਕੋ ਨਹੀਂ ਸਹੇਂਗੇ, ਬਦਲ ਕਰ ਰਹੇਂਗੇ’ ਦਾ ਨਾਅਰਾ ਦਿੱਤਾ। ਅਸ਼ੋਕ ਵਿਹਾਰ ਦੀ ਰਾਮਲੀਲ੍ਹਾ ਗਰਾਊਂਡ ’ਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਤਨਜ਼ ਕਸਦਿਆਂ ਮੋਦੀ ਨੇ ਕਿਹਾਦੇਸ਼ ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੋਦੀ ਨੇ ਕਦੇ ਵੀ ਆਪਣੇ ਲਈ ਘਰ ਨਹੀਂ ਬਣਾਇਆ ਪਰ ਗਰੀਬਾਂ ਲਈ 4 ਕਰੋੜ ਤੋਂ ਵੱਧ ਘਰ ਬਣਾਏ ਹਨ। ਮੈਂ ਵੀ ਆਪਣੇ ਲਈ ਇੱਕ ਸ਼ੀਸ਼ ਮਹਿਲ ਬਣਾ ਸਕਦਾ ਸੀ।