9.4 C
Jalandhar
Thursday, January 23, 2025
spot_img

ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲੇ ’ਚੋਂ ਬਾਹਰ

ਸਿਡਨੀ : ਭਾਰਤ ਸਿਡਨੀ ਟੈਸਟ ਵਿੱਚ ਮੇਜ਼ਬਾਨ ਆਸਟਰੇਲੀਆ ਹੱਥੋਂ ਮਿਲੀ 6 ਵਿਕਟਾਂ ਦੀ ਹਾਰ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲੇ ’ਚੋਂ ਵੀ ਬਾਹਰ ਹੋ ਗਿਆ ਹੈ। ਆਸਟਰੇਲੀਆ ਨੇ ਪੰਜ ਟੈਸਟ ਮੈਚਾਂ ਦੀ ਲੜੀ 3-1 ਨਾਲ ਜਿੱਤ ਕੇ ਦਸ ਸਾਲਾਂ ਮਗਰੋਂ ਬਾਰਡਰ-ਗਾਵਸਕਰ ਟਰਾਫੀ ਆਪਣੇ ਨਾਂਅ ਕੀਤੀ। ਆਸਟਰੇਲੀਆ ਹੁਣ 11 ਤੋਂ 15 ਜੂਨ ਨੂੰ ਲਾਰਡਜ਼ ਵਿੱਚ ਦੱਖਣੀ ਅਫਰੀਕਾ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡੇਗਾ। ਭਾਰਤ ਨੇ ਸਿਡਨੀ ਟੈਸਟ ਦੇ ਤੀਜੇ ਦਿਨ ਐਤਵਾਰ ਮੇਜ਼ਬਾਨ ਟੀਮ ਨੂੰ ਜਿੱਤ ਲਈ 162 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਆਸਟਰੇਲੀਅਨ ਟੀਮ ਨੇ 27 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਆਸਟਰੇਲੀਆ ਲਈ ਉਸਮਾਨ ਖਵਾਜਾ ਨੇ 41, ਟਰੈਵਿਸ ਹੈੱਡ ਨੇ ਨਾਬਾਦ 34 ਤੇ ਬੀਓ ਵੈਬਸਟਰ ਨੇ ਨਾਬਾਦ 39 ਦੌੜਾਂ ਦੀ ਪਾਰੀ ਖੇਡੀ। ਪ੍ਰਸਿੱਧ ਕਿ੍ਰਸ਼ਨਾ ਨੇ 3 ਤੇ ਮੁਹੰਮਦ ਸਿਰਾਜ ਨੇ ਖਿਡਾਰੀ ਆਊਟ ਕੀਤੇ। ਇਸ ਤੋਂ ਪਹਿਲਾਂ ਭਾਰਤ ਨੇ 141/6 ਦੇ ਸਕੋਰ ਤੋਂ ਤੀਜੇ ਦਿਨ ਦੀ ਸ਼ੁਰੂਆਤ ਕੀਤੀ, ਪਰ 16 ਦੌੜਾਂ ਜੋੜ ਕੇ ਦੂਜੀ ਪਾਰੀ ’ਚ 157 ਦੌੜਾਂ ’ਤੇ ਸਿਮਟ ਗਿਆ। ਰਿਸ਼ਭ ਪੰਤ 61 ਦੌੜਾਂ ਨਾਲ ਟੌਪ ਸਕੋਰਰ ਰਿਹਾ। ਆਸਟਰੇਲੀਆ ਦੇ ਸਕੌਟ ਬੋਲੈਂਡ ਨੇ 45 ਦੌੜਾਂ ਬਦਲੇ 6 ਵਿਕਟਾਂ ਲਈਆਂ। ਬੀਓ ਵੈਬਸਟਰ ਨੇ ਇੱਕ ਤੇ ਕਪਤਾਨ ਪੈਟ ਕਮਿੰਸ ਨੇ ਤਿੰਨ ਵਿਕਟਾਂ ਲਈਆਂ।

Related Articles

Latest Articles