ਨਵੀਂ ਦਿੱਲੀ : ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਮੰਗਲਵਾਰ ਦੱਸਿਆ ਕਿ ਭਾਰਤ ਇੱਕ ਅਰਬ ਰਜਿਸਟਰਡ ਵੋਟਰਾਂ ਵਾਲਾ ਦੇਸ਼ ਬਣਨ ਲਈ ਤਿਆਰ ਹੈ, ਜੋ ਕਿ ਵਿਸ਼ਵ ਦਾ ਸਭ ਤੋਂ ਵੱਡਾ ਵੋਟਰ ਆਧਾਰ ਹੈ।
ਉਨ੍ਹਾ ਕਿਹਾ2024 ਵਿਸ਼ਵ ਪੱਧਰ ’ਤੇ ਇੱਕ ਮਹੱਤਵਪੂਰਨ ਸਾਲ ਰਿਹਾ ਹੈ, ਅਸੀਂ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਚੋਣਾਂ ਕਰਵਾਈਆਂ, ਨਾਲ ਹੀ ਆਮ ਚੋਣਾਂ ਕਰਵਾਈਆਂ ਤੇ ਕਈ ਰਿਕਾਰਡ ਕਾਇਮ ਕੀਤੇ, ਜਿਨ੍ਹਾਂ ਵਿਚ ਵੱਧ ਤੋਂ ਵੱਧ ਵੋਟਰ ਮਤਦਾਨ, ਹਿੰਸਾ ਰਹਿਤ ਚੋਣਾਂ, ਰਿਕਾਰਡ ਜ਼ਬਤ ਅਤੇ ਜਨਤਾ ਤੇ ਔਰਤਾਂ ਦੀ ਵਧੀ ਹੋਈ ਭਾਗੀਦਾਰੀ ਸ਼ਾਮਲ ਹੈ। ਮੁੱਖ ਚੋਣ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਵੋਟਰ ਸੂਚੀ ਦਰਸਾਉਂਦੀ ਹੈ ਕਿ ਭਾਰਤ 99 ਕਰੋੜ ਰਜਿਸਟਰਡ ਵੋਟਰਾਂ ਨੂੰ ਪਾਰ ਕਰ ਰਿਹਾ ਹੈ। ਜਲਦੀ ਹੀ ਇਹ ਇੱਕ ਅਰਬ ਵੋਟਰਾਂ ਦਾ ਦੇਸ਼ ਬਣ ਜਾਵੇਗਾ। ਰਜਿਸਟਰਡ ਔਰਤ ਵੋਟਰਾਂ ਦੀ ਗਿਣਤੀ ਵੀ 48 ਕਰੋੜ ਨੂੰ ਪਾਰ ਕਰ ਜਾਵੇਗੀ।




