8.5 C
Jalandhar
Tuesday, January 14, 2025
spot_img

ਤਿੱਬਤ ’ਚ ਭੁਚਾਲ ਨਾਲ 95 ਮੌਤਾਂ

ਬੀਜਿੰਗ : ਚੀਨ ਦੇ ਕਬਜ਼ੇ ਵਾਲੇ ਤਿੱਬਤ ਦੇ ਸ਼ਿਗਾਜ਼ੇ ਸ਼ਹਿਰ ਵਿੱਚ ਮੰਗਲਵਾਰ ਸਵੇਰੇ 6.8 ਦੀ ਸ਼ਿੱਦਤ ਵਾਲੇ ਭੁਚਾਲ ਨਾਲ ਘੱਟੋ-ਘੱਟ 95 ਵਿਅਕਤੀਆਂ ਦੀ ਮੌਤ ਹੋ ਗਈ ਤੇ 130 ਜ਼ਖਮੀ ਦੱਸੇ ਗਏ ਹਨ। ਭੁਚਾਲ ਦੇ ਝਟਕੇ ਨਾਲ ਲੱਗਦੇ ਨੇਪਾਲ ਵਿੱਚ ਵੀ ਮਹਿਸੂਸ ਕੀਤੇ ਗਏ। ਭੁਚਾਲ ਦੇ ਝਟਕੇ ਚੀਨ ਦੇ ਸਮੇਂ ਮੁਤਾਬਕ ਸਵੇਰੇ 9:05 ਵਜੇ ਮਹਿਸੂਸ ਕੀਤੇ ਗਏ। ਟਿੰਗਰੀ ਕਾਊਂਟੀ ’ਚ 1,000 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਭੁਚਾਲ ਦੇ ਕੇਂਦਰ ਦੇ ਨੇੜੇ ਦਾ ਇਲਾਕਾ ਹਲਕੀ ਆਬਾਦੀ ਵਾਲਾ ਹੈ। ਭੁਚਾਲ ਦੇ ਕੇਂਦਰ ਦੇ 20 ਕਿਲੋਮੀਟਰ ਦੇ ਦਾਇਰੇ ’ਚ 27 ਪਿੰਡਾਂ ’ਚ ਲਗਭਗ 6900 ਲੋਕ ਰਹਿੰਦੇ ਹਨ। ਭੂਚਾਲ ਦੇ ਕੇਂਦਰ ਦਾ ਸਭ ਤੋਂ ਨਜ਼ਦੀਕੀ ਪ੍ਰਮੁੱਖ ਸਹਿਰ ਸ਼ਿਗਾਜ਼ੇ ਹੈ, ਜੋ ਲਗਭਗ 180 ਕਿੱਲੋਮੀਟਰ ਦੂਰ ਸਥਿਤ ਹੈ। ਭੁਚਾਲ ਤੋਂ ਬਾਅਦ ਇੱਕ ਬਿਆਨ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਧਿਕਾਰੀਆਂ ਨੂੰ ਬਚੇ ਲੋਕਾਂ ਦੀ ਭਾਲ ਅਤੇ ਬਚਾਅ, ਜਾਨੀ ਨੁਕਸਾਨ ਨੂੰ ਘੱਟ ਕਰਨ, ਪ੍ਰਭਾਵਤ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ ਹੈ। ਭੁਚਾਲ ਦਾ ਕੇਂਦਰ ਚੀਨ ਦੇ ਟਿੰਗਰੀ ਕਾਊਂਟੀ ਵਿੱਚ ਸ਼ਿਜ਼ਾਂਗ ਸੀ, ਜੋ ਉੱਤਰ-ਪੂਰਬੀ ਨੇਪਾਲ ਦੇ ਖੁੰਬੂ ਹਿਮਾਲਾ ਪਰਬਤਮਾਲਾ ’ਚ ਲੋਬੁਤਸ ਤੋਂ 90 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹੈ। ਭੁਚਾਲ ਦੇ ਝਟਕੇ ਕਾਰਨ ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਵੀ ਲੋਕ ਆਪਣੇ ਘਰਾਂ ’ਚੋਂ ਬਾਹਰ ਨਿਕਲ ਆਏ।

Related Articles

Latest Articles