ਬਾਘਾ ਪੁਰਾਣਾ ’ਚ 3 ਦਿਨਾਂ ਬਾਅਦ ਫਿਰ ਧਾਵਾ, ਪੈਟਰੋਲ ਪੰਪ ਤੇ 3 ਸ਼ੈਲਰਾਂ ’ਚ ਡਕੈਤੀ

0
226

ਬਾਘਾ ਪੁਰਾਣਾ (ਮਨੀ ਸਿੰਗਲਾ)
ਬਾਘਾ ਪੁਰਾਣਾ ਵਿਖੇ ਤਿੰਨ ਸ਼ੈਲਰ ਅਤੇ ਪੈਟਰੋਲ ਪੰਪਾਂ ਦੇ ਮੁਲਾਜ਼ਮਾਂ ’ਤੇ ਹਮਲੇ ਕਰ ਕੇ ਵੱਡੀਆਂ ਡਕੈਤੀਆਂ ਕਰਨ ਤੋਂ ਬਾਅਦ ਮੰਗਲਵਾਰ ਚੜ੍ਹਦੀ ਸਵੇਰ 3 ਰਾਈਸ ਸ਼ੈਲਰਾਂ ਅਤੇ 1 ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਗਿਆ।ਉਤੋਤਿੜੀ ਡਕੈਤੀਆਂ ਨੇ ਸ਼ਹਿਰੀਆਂ ਅੰਦਰ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅਜੈ ਰਾਈਸ ਮਿੱਲਜ਼ ਨੱਥੋਕੇ ਰੋਡ ਬਾਘਾ ਪੁਰਾਣਾ ਤੋਂ ਸੇਫ਼ ਚੁੱਕ ਕੇ ਫਰਾਰ ਹੋ ਗਏ। ਸ਼ੈਲਰ ਮਾਲਕ ਰਮਨ ਮਿੱਤਲ ਨੇ ਦੱਸਿਆ ਕਿ ਸ਼ੈਲਰ ਦੇ ਮੁਲਾਜ਼ਮਾਂ ਨੂੰ ਡਰਾਇਆ-ਧਮਾਇਆ ਗਿਆ। ਪੁਲਸ ਨੇ ਖਾਲੀ ਸੇਫ਼ ਫੁੂਲੇਵਾਲਾ ਨਹਿਰ ਦੇ ਪੁਲ ਤੋਂ ਬਰਾਮਦ ਕਰ ਲਿਆ ਹੈ। ਇਸੇ ਤਰ੍ਹਾਂ ਹੀ ਲੁਟੇਰਿਆਂ ਨੇ ਪੰਜਾਬ ਐਗਰੋ ਰਾਈਸ ਮਿੱਲਜ਼ ’ਤੇ ਦਸਤਕ ਦਿੱਤੀ ਤੇ ਇੱਥੋਂ ਸੋਨੇ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ।ਪੰਕਜ ਫਿਉੂਲ ਸੈਂਟਰ ਦੇ ਮੁਲਾਜ਼ਮਾਂ ਨੂੰ ਜਦੋਂ ਪੰਪ ’ਤੇ ਹਮਲਾਵਰਾਂ ਦੇ ਆਉਣ ਦੀ ਭਿਣਕ ਪਈ ਤਾਂ ਉਨ੍ਹਾਂ ਦਰਵਾਜ਼ਾ ਨਾ ਖੋਲ੍ਹਿਆ। ਉਹ ਦਰਵਾਜ਼ਾ ਭੰਨ ਕੇ ਅੰਦਰ ਦਾਖਲ ਹੋਏ ਤੇ ਗੋਲੀਆਂ ਮਾਰਨ ਦੀ ਧਮਕੀ ਦੇਣ ਲੱਗੇ।
ਪੰਪ ਮੁਲਾਜ਼ਮ ਵਿੱਕੀ ਨੇ ਦੱਸਿਆ ਕਿ ਹਮਲਾਵਰ 4 ਤੋਂ 5 ਸਨ, ਜਿਨ੍ਹਾਂ 60 ਹਜ਼ਾਰ ਨਗਦੀ, ਡੀ ਵੀ ਆਰ ਵੀ ਲੁੱਟ ਲਈ ਤੇ ਇਸ ਮਗਰੋਂ ਫਰਾਰ ਹੋ ਗਏ।ਹਮਲਾਵਰਾਂ ਦਾ ਪਿੱਛਾ ਕੀਤਾ, ਪ੍ਰੰਤੁੂ ਉਹ ਫਰਾਰ ਹੋ ਗਏ।ਜੀ ਐੱਮ ਰਾਈਸ ਮਿੱਲਜ਼ ਦੇ ਮਾਲਕ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਨਗਦੀ, ਐੱਲ ਸੀ ਡੀ ਅਤੇ ਹੋਰ ਸਮਾਨ ਲੁੱਟਿਆ ਗਿਆ ਹੈ।ਥਾਣਾ ਬਾਘਾ ਪੁਰਾਣਾ ਦੇ ਮੁਖੀ ਜਸਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾ ਕਿਹਾ ਕਿ ਰਾਤ ਵੇਲੇ ਪੀ ਸੀ ਆਰ ਤੇ ਪੁਲਸ ਟੀਮਾਂ ਨੇ ਗਸ਼ਤ ਵਧਾ ਦਿੱਤੀ ਹੈ। ਮੰਗਲਵਾਰ ਸ਼ਹਿਰ ਅੰਦਰ ਵਾਪਰੀਆਂ ਚੋਰੀਆਂ ਤੋਂ ਬਾਅਦ ਵਪਾਰ ਮੰਡਲ ਨੇ ਇਕ ਹੰਗਾਮੀ ਮੀਟਿੰਗ ਕੀਤੀ। ਇਸ ਮੌਕੇ ਤੀਰਥ ਸਿੰਘ ਮਾਹਲਾ, ਬਾਲ �ਿਸ਼ਨ ਬਾਲੀ, ਜਗਸੀਰ ਸਿੰਘ ਕਾਲੇਕੇ, ਰਮਨ ਮਿੱਤਲ ਰਿੰਪੀ, ਗੁਰਬਚਨ ਸਿੰਘ ਬਰਾੜ, ਬਿੱਟੂ ਮਿੱਤਲ, ਰਜਿੰਦਰ ਕੁਮਾਰ ਬੰਸੀ, ਵਿਜੇ ਸ਼ਰਮਾ, ਅਸ਼ੋਕ ਕੁਮਾਰ ਸ਼ੌਂਕੀ, ਗੁਰਜੰਟ ਸਿੰਘ ਧਾਲੀਵਾਲ, ਪਵਨ ਗੋਇਲ, ਲਵਲੀ ਬਾਂਸਲ, ਲਧਾਈਕੇ ਵਾਲੇ, ਸ਼ਸ਼ੀ ਗਰਗ, ਰਣਜੀਤ ਸਿੰਘ ਝੀਥੇ, ਵਿੱਕੀ ਫੂਲੇਵਾਲੀਆ, ਕੇਵਲ �ਿਸ਼ਨ ਗਰਗ, ਸੁਕੇਸ਼ ਗਰਗ, ਦੀਪਕ ਬਾਂਸਲ, ਸੰਦੀਪ ਗੋਇਲ ਠੰਡੂ, ਸੁਖਦਰਸ਼ਨ ਸਿੰਗਲਾ, ਮਿਲਨ ਗਰਗ, ਰਾਮ ਬਾਂਸਲ, ਰਜਿੰਦਰ ਗੋਇਲ, ਰਾਕੇਸ਼ ਤੋਤਾ, ਕੁਲਵਿੰਦਰ ਸਿੰਘ, ਮਨਦੀਪ ਕੱਕੜ ਐੱਮ ਸੀ, ਸੁੱਖਾ ਲੰਗੇਆਣਾ, ਸੀਪਾ ਰਾਜੇਆਣਾ, �ਿਸ਼ਨ ਲੂਥਰਾ ਅਤੇ ਹੋਰ ਸ਼ਾਮਲ ਸਨ।