12.1 C
Jalandhar
Wednesday, January 8, 2025
spot_img

ਫਿਲਹਾਲ ਭਾਰਤ ’ਚ ਹੀ ਰਹੇਗੀ ਸ਼ੇਖ ਹਸੀਨਾ

ਨਵੀਂ ਦਿੱਲੀ : ਭਾਰਤ ਨੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਵੀਜ਼ਾ ਅੱਗੇ ਵਧਾ ਦਿੱਤਾ ਹੈ। ਇਸ ਨਾਲ ਹੁਣ ਇਹ ਗੱਲ ਸਾਫ਼ ਹੋ ਗਈ ਹੈ ਕਿ ਭਾਰਤ ਸ਼ੇਖ ਹਸੀਨਾ ਨੂੰ ਡਿਪੋਰਟ ਨਹੀਂ ਕਰੇਗਾ। ਬੰਗਲਾਦੇਸ਼ ਦੀ ਮੁਹੰਮਦ ਯੂਨਸ ਸਰਕਾਰ ਨੇ ਭਾਰਤ ਤੋਂ ਡਿਮਾਂਡ ਕੀਤੀ ਹੈ ਕਿ ਉਹ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਹਵਾਲੇ ਕਰੇ, ਤਾਂ ਕਿ ਉਨ੍ਹਾ ’ਤੇ ਵੱਖ-ਵੱਖ ਮਾਮਲਿਆਂ ’ਚ ਕੇਸ ਚਲਾਇਆ ਜਾ ਸਕੇ। ਸ਼ੇਖ ਹਸੀਨਾ ਦਾ ਪਾਸਪੋਰਟ ਰੱਦ ਹੋਣ ਤੋਂ ਬਾਅਦ ਵੀ ਗ੍ਰਹਿ ਮੰਤਰਾਲੇ ਨੇ ਉਹਨਾ ਦੇ ਭਾਰਤ ਵਿੱਚ ਰਹਿਣ ਲਈ ਵੀਜ਼ਾ ਦੀ ਸਮਾਂ-ਸੀਮਾ ਵਧਾ ਦਿੱਤੀ ਹੈ।ਸ਼ੇਖ ਹਸੀਨਾ 5 ਅਗਸਤ ਨੂੰ ਢਾਕਾ ਛੱਡ ਭਾਰਤ ਆਈ ਸੀ। ਭਾਰਤ ਵੱਲੋਂ ਉਨ੍ਹਾ ਦਾ ਵੀਜ਼ਾ ਅਜਿਹੇ ਸਮੇਂ ਵਿੱਚ ਵਧਾਇਆ ਗਿਆ ਹੈ, ਜਦੋਂ ਉਨ੍ਹਾ ਦੀ ਹਵਾਲਗੀ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ।
ਬੰਗਲਾਦੇਸ਼ੀ ਸਰਕਾਰ ਨੇ ਹਾਲ ਹੀ ਵਿੱਚ ਭਾਰਤ ਤੋਂ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕੀਤੀ ਸੀ।ਅਜਿਹੇ ’ਚ ਭਾਰਤ ਵੱਲੋਂ ਲਏ ਗਏ ਇਸ ਫੈਸਲੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਯੂਨਸ ਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਪਾਸਪੋਰਟ ਰੱਦ ਕਰ ਦਿੱਤਾ ਹੈ ਅਤੇ ਉਨ੍ਹਾ ਖਿਲਾਫ ਗਿ੍ਰਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ।

Related Articles

Latest Articles