12.1 C
Jalandhar
Wednesday, January 8, 2025
spot_img

ਭਾਜਪਾ ਦਾ ਰਾਜ ਮਹਿਲ ਬਨਾਮ ‘ਆਪ’ ਦਾ ਸ਼ੀਸ਼ ਮਹਿਲ

ਨਵੀਂ ਦਿੱਲੀ : ਸੌਰਭ ਭਾਰਦਵਾਜ ਅਤੇ ਸੰਜੇ ਸਿੰਘ ਨੂੰ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ’ਚ ਦਾਖਲ ਹੋਣ ਤੋਂ ਰੋਕਣ ਉਪਰੰਤ ਉਹ ਪ੍ਰਧਾਨ ਮੰਤਰੀ ਦੀ ਰਿਹਾਇਸ਼ ਜਨਤਾ ਨੂੰ ਦਿਖਾਉਣ ਦੀ ਚੁਣੌਤੀ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਨਿਵਾਸ ਪਹੁੰਚੇ।ਪ੍ਰਧਾਨ ਮੰਤਰੀ ਨਿਵਾਸ ਦਾਖਲੇ ਤੋਂ ਮਨ੍ਹਾ ਕੀਤੇ ਜਾਣ ਤੋਂ ਬਾਅਦ ਸੌਰਭ ਭਾਰਦਵਾਜ ਨੇ ਕਿਹਾਅਸੀਂ ‘ਤੇਰਾ ਘਰ, ਮੇਰਾ ਘਰ’ ਦੀ ਇਸ ਦਲੀਲ ਨੂੰ ਖਤਮ ਕਰਨ ਲਈ ਇੱਥੇ ਆਏ ਸਾਂ।ਪ੍ਰਧਾਨ ਮੰਤਰੀ ਰਿਹਾਇਸ਼ ਅਤੇ ਮੁੱਖ ਮੰਤਰੀ ਰਿਹਾਇਸ਼ ਦੋਵਾਂ ਨੂੰ ਲੋਕਾਂ ਨੂੰ ਦਿਖਾਉਣਾ ਚਾਹੀਦਾ ਹੈ।‘ਆਪ’ ਆਗੂਆਂ ਨੇ ਮੀਡੀਆ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਦੌਰੇ ’ਤੇ ਬੁਲਾਇਆ, ਜਿਸ ਬਾਰੇ ਭਾਜਪਾ ਦਾ ਦਾਅਵਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਕਾਰਜਕਾਲ ਦੌਰਾਨ ਸ਼ੀਸ਼ ਮਹਿਲ ਬਣ ਗਿਆ ਸੀ। ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਰਿਹਾਇਸ਼ ’ਤੇ ਜਾਣ ਦੀ ਇਜਾਜ਼ਤ ਮੰਗੀ ਸੀ, ਸੰਜੇ ਸਿੰਘ ਅਤੇ ਭਾਰਦਵਾਜ ਨੇ ਪੱਤਰਕਾਰਾਂ ਨੂੰ ਕਿਹਾ, ‘ਸਾਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਜਾਣ ਲਈ ਇਜਾਜ਼ਤ ਕਿਉ ਲੈਣੀ ਚਾਹੀਦੀ ਹੈ? ’
ਉਨ੍ਹਾਂ ਨੂੰ ਬੰਗਲੇ ’ਚ ਅਧਿਕਾਰੀਆਂ ਨਾਲ ਗੱਲ ਕਰਦਿਆਂ, ਅੰਦਰ ਜਾਣ ਦੀ ਇਜਾਜ਼ਤ ਦੇਣ ਦੀ ਬੇਨਤੀ ਕਰਦੇ ਦੇਖਿਆ ਗਿਆ।‘ਤੁਹਾਨੂੰ ਸਾਨੂੰ ਰੋਕਣ ਲਈ ਕਿਸ ਨੇ ਕਿਹਾ ਹੈ? ਮੈਂ ਇੱਕ ਮੰਤਰੀ ਹਾਂ ਅਤੇ ਮੈਂ ਇੱਥੇ ਜਾਂਚ ਲਈ ਆਇਆ ਹਾਂ।ਤੁਸੀਂ ਮੈਨੂੰ ਕਿਵੇਂ ਅਤੇ ਕਿਸ ਦੇ ਹੁਕਮਾਂ ’ਤੇ ਰੋਕ ਸਕਦੇ ਹੋ? ਕੀ ਤੁਹਾਨੂੰ ਲੈਫਟੀਨੈਂਟ ਗਵਰਨਰ ਤੋਂ ਨਿਰਦੇਸ਼ ਪ੍ਰਾਪਤ ਹੋਏ ਹਨ? ਉਹ ਮੇਰੇ ਅਹੁਦੇ ਤੋਂ ਉੱਪਰ ਦਾ ਇੱਕੋ-ਇੱਕ ਅਧਿਕਾਰੀ ਹੈ।’ ਭਾਰਦਵਾਜ ਨੂੰ ਇੱਕ ਅਧਿਕਾਰੀ ਨਾਲ ਗੱਲ ਕਰਦਿਆਂ ਸੁਣਿਆ ਗਿਆ।ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਕਹਿ ਰਹੀ ਹੈ ਕਿ ਮੁੱਖ ਮੰਤਰੀ ਹਾਊਸ ’ਚ ਸੋਨੇ ਦਾ ਟਾਈਲਟ ਲਗਾਇਆ ਗਿਆ ਹੇ। ਅਸੀਂ ਸੋਨੇ ਦਾ ਟਾਈਲੈਟ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਲਈ ਅਸੀਂ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨਿਵਾਸ ਜਾ ਰਹੇ ਹਾਂ।
ਮੁੱਖ ਮੰਤਰੀ ਨਿਵਾਸ ’ਚ ਅੰਦਰ ਜਾਣ ਤੋਂ ਰੋਕੇ ਜਾਣ ਬਾਅਦ ਆਪ ਨੇਤਾ ਸੰਜੈ ਸਿੰਘ ਅਤੇ ਸੌਰਭ ਭਾਰਦਵਾਜ ਮੁੱਖ ਮੰਤਰੀ ਨਿਵਾਸ ਲਈ ਨਿਕਲੇ। ਰਸਤੇ ’ਚ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਸ ਤੋਂ ਬਾਅਦ ਪੁਲਸ ਅਤੇ ਆਪ ਨੇਤਾਵਾਂ ਵਿਚਾਰ ਤਿੱਖੀ ਨੋਕਝੋਕ ਹੋਈ। ਦੋਵੇਂ ਆਪ ਨੇਤਾ ਪ੍ਰਧਾਨ ਮੰਤਰੀ ਨਿਵਾਸ ਦੇ ਕੋਲ ਧਰਨੇ ’ਤੇ ਬੈਠ ਗਏ। ਸੌਰਭ ਭਾਰਦਵਾਜ ਨੇ ਕਿਹਾ ਕਿ ਸਾਨੂੰ ਭਾਜਪਾ ਦੀ ਪੁਲਸ ਰੋਕ ਰਹੀ ਹੈ। ਸਵਾਲ ਇਹ ਹੈ ਕਿ ਉਹ ਕਿਉਂ ਨਹੀਂ ਚਾਹੁੰਦੇ ਕਿ ਜਨਤਾ ਪ੍ਰਧਾਨ ਮੰਤਰੀ ਦਾ ਨਿਵਾਸ ਦੇਖੇ। ਉਥੇ ਹੀ ਸੰਜੇ ਸਿੰਘ ਨੇ ਕਿਹਾ ਕਿ ਅੱਜ ਭਾਜਪਾ ਨੇ ਸਾਨੂੰ ਰੋਕ ਕੇ ਸਾਬਿਤ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਿਵਾਸ ’ਚ 12-12 ਕਰੋੜ ਦੀਆਂ ਗੱਡੀਆਂ, 5000 ਸੂਟ, 200 ਕਰੋੜ ਦੇ ਝੂਮਰ, ਲੱਖਾਂ ਦੇ ਪੈੱਨ ਅਤੇ ਕਰੋੜਾਂ ਦੇ ਕਾਲੀਨ ਹਨ।
ਸੰਜੈ ਸਿੰਘ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ 2700 ਕਰੋੜ ਰੁਪਏ ’ਚ ਬਣੇ ਰਾਜ ਮਹਿਲ ’ਚ 300 ਕਰੋੜ ਦੀ ਕਾਲੀਨ ਵਿਛੀ ਹੈ, 10-10 ਲੱਖ ਦੇ ਪੈੱਨ, 6700 ਜੋੜੀ ਜੁੱਤੇ ਹਨ। ਅਸੀਂ ਇਹ ਚਾਹੰਦੇ ਹਾਂ ਕਿ ਦਿੱਲੀ ਅਤੇ ਦੇਸ਼ ਦੇ ਲੋਕਾਂ ਨੂੰ ਸੱਚਾਈ ਪਤਾ ਚੱਲੇ। ਉਥੇ ਹੀ ਦਿੱਲੀ ਸਰਕਾਰ ’ਚ ਮੰਤਰੀ ਸੌਰਭ ਭਾਰਦਵਾਜ ਨੇ ਕਿਹਾਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨਿਵਾਸ ਸਰਕਾਰੀ ਪੈਸੇ ਨਾਲ ਬਣੇ ਹਨ ਤਾਂ ਅੱਜ ਮੀਡੀਆ ਨੂੰ ਦੋਵਾਂ ਭਵਨਾਂ ਦੇ ਦਰਸ਼ਨ ਕਰਵਾ ਦੇਣੇ ਚਾਹੀਦੇ ਹਨ।

Related Articles

Latest Articles