ਜੈਪੁਰ : ਰਾਜਸਥਾਨ ਦਾ ਕੋਟਾ ਸ਼ਹਿਰ ਇੱਕ ਵਾਰ ਫਿਰ ਕੋਚਿੰਗ ਵਿਦਿਆਰਥੀਆਂ ਦੀ ਆਤਮ-ਹੱਤਿਆ ਮਾਮਲੇ ਨੂੰ ਲੈ ਕੇ ਚਰਚਾ ’ਚ ਹੈ। ਕੋਟਾ ’ਚ ਰਹਿ ਕੇ ਕੋਚਿੰਗ ਕਰ ਰਹੇ ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਦੋ ਵਿਦਿਆਰਥੀਆਂ ਆਪਣੇ ਕਮਰੇ ’ਚ ਮਿ੍ਰਤਕ ਮਿਲੇ। ਦੋਵੇਂ ਮਿਲੇ ਮਿ੍ਰਤਕ ਵਿਦਿਆਰਥੀ ਕੋਟਾ ’ਚ ਰਹਿ ਕੇ ਇੱਕ ਨਿੱਜੀ ਕੋਚਿੰਗ ਸੈਂਟਰ ’ਚ ਜੇ ਈ ਈ ਦੀ ਕੋਚਿੰਗ ਲੈ ਰਹੇ ਸਨ। ਵਿਦਿਆਰਥੀ ਨੀਰਜ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਉਨ੍ਹਾ ਦਾ ਪਰਵਾਰ ਹਰਿਆਣਾ ਲੈ ਗਿਆ, ਜਦਕਿ ਮੱਧ ਪ੍ਰਦੇਸ਼ ਦੇ ਵਿਦਿਆਰਥੀ ਅਭਿਸ਼ੇਕ ਦੀ ਲਾਸ਼ ਦਾ ਪੋਸਟਮਾਰਟਮ ਹੋਣਾ ਹੈ। ਜਵਾਹਰ ਨਗਰ ਥਾਣਾ ਇਲਾਕੇ ਦੇ ਇੱਕ ਹੋਸਟਲ ’ਚ ਮਿ੍ਰਤਕ ਮਿਲੇ ਨੀਰਜ ਹਰਿਆਣਾ ਦੇ ਮਹਿੰਦਰਗੜ੍ਹ ਦੇ ਰਹਿਣ ਵਾਲੇ ਸਨ। 19 ਸਾਲ ਦੇ ਨੀਰਜ ਕਰੀਬ ਦੋ ਸਾਲ ਤੋਂ ਕੋਟਾ ’ਚ ਰਹਿ ਕੇ ਕੋਚਿੰਗ ਕਰ ਰਹੇ ਸਨ। ਨੀਰਜ ਦੇ ਹੋਸਟਲ ਕਮਰੇ ਦੇ ਬਾਹਰ ਰੱਖਿਆ ਖਾਣਾ ਬਹੁਤ ਦੇਰ ਤੱਕ ਨਹੀਂ ਚੁੱਕਿਆ ਤਾਂ ਸ਼ੱਕ ਪੈਣ ’ਤੇ ਸਾਥੀ ਵਿਦਿਆਰਥੀਆਂ ਨੇ ਕਮਰੇ ਦੀ ਖਿੜਕੀ ’ਚੋਂ ਦੇਖਿਆ ਤਾਂ ਨੀਰਜ ਦੀ ਮੌਤ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਕੋਟਾ ਪਹੁੰਚੇ ਨੀਰਜ ਦੇ ਪਿਤਾ ਬਬਲੂ ਪ੍ਰਜਾਪਤੀ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਦੋਸ਼ ਲਾਇਆ ਕਿ ਉਨ੍ਹਾ ਦਾ ਪੁੱਤਰ ਖੁਦਕੁਸ਼ੀ ਨਹੀਂ ਕਰ ਸਕਦਾ। ਪੁਲਸ ਮਾਮਲੇ ’ਚ ਨਿਰਪੱਖ ਜਾਂਚ ਕਰੇ। ਹਾਲਾਂਕਿ ਪੁਲਸ ਨੇ ਇਸ ਨੂੰ ਆਤਮ-ਹੱਤਿਆ ਦਾ ਮਾਮਲਾ ਦੱਸਿਆ ਹੈ। ਜਵਾਹਰ ਨਗਰ ਥਾਣਾ ਮੁਖੀ ਬੁਧੂਰਾਮ ਚੌਧਰੀ ਨੇ ਕਿਹਾਨੀਰਜ ਨੇ ਆਤਮ-ਹੱਤਿਆ ਕੀਤੀ ਹੈ। ਪਿਤਾ ਨੇ ਕਿਸੇ ’ਤੇ ਦੋਸ਼ ਨਹੀਂ ਲਾਇਆ ਅਤੇ ਪੋਸਟਮਾਰਟਮ ਦੇ ਬਾਅਦ ਲਾਸ਼ ਹਰਿਆਣਾ ਲੈ ਗਏ। ਨੀਰਜ ਦੀ ਮੌਤ ਦੇ ਕੁਝ ਹੀ ਘੰਟੇ ਦੇ ਅੰਦਰ ਵਿਗਿਆਨ ਨਗਰ ਥਾਣਾ ਇਲਾਕੇ ਦੇ ਇੱਕ ਪੀ ਜੀ ’ਚ ਰਹਿ ਰਹੇ 20 ਸਾਲ ਦੇ ਅਭਿਸ਼ੇਕ ਦੀ ਮੌਤ ਦੀ ਖ਼ਬਰ ਆਈ। ਅਭਿਸ਼ੇਕ ਮੱਧ ਪ੍ਰਦੇਸ਼ ਦੇ ਗੂਨਾ ਦਾ ਰਹਿਣ ਵਾਲਾ ਸੀ। ਵਿਗਿਆਨ ਨਗਰ ਥਾਣਾ ਮੁਖੀ ਮੁਕੇਸ਼ ਕੁਮਾਰ ਮੀਣਾ ਨੇ ਕਿਹਾਪੁਲਸ ਨੂੰ ਵਿਦਿਆਰਥੀ ਦੀ ਮੌਤ ਦੀ ਜਾਣਕਾਰੀ ਕੰਟਰੋਲ ਰੂਪ ’ਤੋਂ ਮਿਲੀ। ਅਭਿਸ਼ੇਕ ਨੇ ਆਤਮਹੱਤਿਆ ਕੀਤੀ ਹੈ, ਉਨ੍ਹਾ ਦਾ ਪਰਵਾਰ ਕੋਟਾ ਆ ਗਿਆ ਹੈ, ਪੋਸਟਮਾਰਟਮ ਦੀ ਪ੍ਰਕਿਰਿਆ ਚੱਲ ਰਹੀ ਹੈ। ਕੋਟਾ ਪ੍ਰਸ਼ਾਸਨ ਨੇ ਬੀਤੇ ਦਿਨੀਂ ਸਾਲ 2023 ਦੇ ਮੁਕਾਬਲੇ ਸਾਲ 2024 ’ਚ ਆਤਮਹੱਤਿਆ ਦੇ ਮਾਮਲਿਆਂ ’ਚ ਕਮੀ ਪ੍ਰਗਟਾਈ ਸੀ।

