12 C
Jalandhar
Sunday, January 12, 2025
spot_img

ਮੋਦੀ ਨੇ ‘ਵਿਕਸਤ ਭਾਰਤ’ ਲਈ ਨੌਜਵਾਨਾਂ ਦਾ ਸਾਥ ਮੰਗਿਆ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਨੌਜਵਾਨ ਆਬਾਦੀ ਦੀਆਂ ਯੋਗਤਾਵਾਂ ਦੇਸ਼ ਨੂੰ 2024 ਤੱਕ ਵਿਕਸਤ ਬਣਾਉਣ ਵਿਚ ਮਦਦਗਾਰ ਹੋਣਗੀਆਂ। ਸਵਾਮੀ ਵਿਵੇਕਾਨੰਦ ਦੀ ਜਨਮ ਵਰ੍ਹੇਗੰਢ ਨੂੰ ਸਮਰਪਤ ‘ਵਿਕਸਤ ਭਾਰਤ ਯੰਗ ਲੀਡਰਜ਼’ ਸੰਵਾਦ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਭਾਰਤ ਦੇ ਵਿਕਸਤ ਹੋਣ ਦਾ ਟੀਚਾ ਮੁਸ਼ਕਲ ਲੱਗ ਸਕਦਾ ਹੈ, ਪਰ ਇਹ ਨਾਮੁਮਕਿਨ ਨਹੀਂ ਹੈ। ਦੇਸ਼ ਦੀ ਨੌਜਵਾਨ ਆਬਾਦੀ ਦੀ ਤਾਕਤ ਅਤੇ ਗਿਣਤੀ ਨੂੰ ਉਜਾਗਰ ਕਰਦੇ ਹੋਏ ਉਨ੍ਹਾ ਕਿਹਾ ਕਿ ਜੇ ‘ਵਿਕਸਤ ਭਾਰਤ’ ਦੀ ਭਾਵਨਾ ਇਸ ਦੇ ਹਰ ਕਦਮ, ਨੀਤੀ ਅਤੇ ਫੈਸਲੇ ਦੀ ਅਗਵਾਈ ਕਰਦੀ ਹੈ ਤਾਂ ਕੋਈ ਵੀ ਸ਼ਕਤੀ ਭਾਰਤ ਨੂੰ ਵਿਕਸਤ ਦੇਸ਼ ਬਣਨ ਤੋਂ ਨਹੀਂ ਰੋਕ ਸਕਦੀ। ਉਨ੍ਹਾ ਕਿਹਾਦੇਸ਼ ਨੂੰ ਅੱਗੇ ਵਧਣ ਲਈ ਵੱਡੇ ਟੀਚੇ ਨਿਰਧਾਰਤ ਕਰਨੇ ਪੈਂਦੇ ਹਨ। ਇਹੀ ਅੱਜ ਦਾ ਭਾਰਤ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਦੇਸ਼ ਅੱਜ ਸਮੇਂ ਤੋਂ ਪਹਿਲਾਂ ਵੱਖ-ਵੱਖ ਖੇਤਰਾਂ ’ਚ ਕਈ ਟੀਚਿਆਂ ਨੂੰ ਪੂਰਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ 2030 ਤੱਕ ਪੈਟਰੋਲ ’ਚ 20 ਪ੍ਰਤੀਸ਼ਤ ਈਥਾਨੌਲ ਮਿਲਾਉਣ ਦਾ ਟੀਚਾ ਰੱਖਿਆ ਹੈ ਅਤੇ ਇਸ ਤੋਂ ਪਹਿਲਾਂ ਹੀ ਇਹ ਟੀਚਾ ਪੂਰਾ ਕਰ ਲਿਆ ਜਾਵੇਗਾ। ਉਨ੍ਹਾ ਕਿਹਾ ਕਿ ਸਰਕਾਰ ਇਕੱਲੀ ਦੇਸ਼ ਨੂੰ ਅੱਗੇ ਨਹੀਂ ਵਧਾ ਸਕਦੀ। ਉਨ੍ਹਾ ਦੇਸ਼ ਭਰ ਤੋਂ ਆਏ ਨੌਜਵਾਨਾਂ ਨੂੰ ਕਿਹਾ ਕਿ ‘ਵਿਕਸਤ ਭਾਰਤ’ ਵਿੱਚ ਮਾਲਕੀ ਇਕੱਲੇ ਮੋਦੀ ਦੀ ਨਹੀਂ, ਸਗੋਂ ਉਨ੍ਹਾਂ ਦੀ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਦੇਸ਼ ਦੀਆਂ ਨੀਤੀਆਂ ਦਾ ਹਿੱਸਾ ਹੋਣਗੇ ਅਤੇ ਇਸ ਨੂੰ ਦਿਸ਼ਾ ਦੇਣਗੇ। ਦੇਸ਼ ਅਗਲੇ ਦਹਾਕੇ ’ਚ ਉਲੰਪਿਕ ਦੀ ਮੇਜ਼ਬਾਨੀ ਕਰਨ ਦੀ ਵੀ ਉਮੀਦ ਕਰਦਾ ਹੈ ਅਤੇ ਪੂਰੀ ਲਗਨ ਨਾਲ ਇਸ ਵੱਲ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੂੰ ਨੌਜਵਾਨ ਪੀੜ੍ਹੀ ’ਚ ਬਹੁਤ ਵਿਸ਼ਵਾਸ ਸੀ ਅਤੇ ਉਨ੍ਹਾ ਕਿਹਾ ਕਿ ਨੌਜਵਾਨ ਸਾਰੀਆਂ ਸਮੱਸਿਆਵਾਂ ਦੇ ਹੱਲ ਲੱਭ ਲੈਣਗੇ।

Related Articles

Latest Articles