ਹੋਣਹਾਰ ਖੋਜਾਰਥਣ ਪ੍ਰੋਫੈਸਰ ਜਸਵੰਤ ਕੌਰ ਮਣੀ ਦਾ ਦੇਹਾਂਤ

0
169

ਬਠਿੰਡਾ : ਪੰਜਾਬੀ ਯੂਨੀਵਰਸਿਟੀ ਦੀ ਹੋਣਹਾਰ ਖੋਜਾਰਥਣ ਜਸਵੰਤ ਕੌਰ ਮਣੀ (33) ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਗੁਰਤੇਜ ਸਿੰਘ ਦੀ ਧੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ’ਚ ਉੱਚ ਸਿੱਖਿਆ ਪ੍ਰਾਪਤ ਕੀਤੀ ਸੀ ਤੇ ਹੁਣੇ-ਹੁਣੇ ਚੰਡੀਗੜ੍ਹ ਦੇ ਸਿੱਖਿਆ ਵਿਭਾਗ ’ਚ ਬਤੌਰ ਲੈਕਚਰਾਰ ਚੁਣੀ ਗਈ ਸੀ ਅਤੇ ਉਸ ਨੇ ਆਪਣੀ ਡਿਊਟੀ ’ਤੇ ਜਲਦੀ ਹੀ ਹਾਜ਼ਰ ਹੋਣਾ ਸੀ। ਉਸ ਦੇ ਖੋਜ ਭਰਪੂਰ ਤੇ ਮੁੱਲਵਾਨ ਮਜ਼ਮੂਨ ਅਤੇ ਹੋਰ ਲਿਖਤਾਂ ਪੰਜਾਬੀ ਦੀਆਂ ਪ੍ਰਸਿੱਧ ਅਖਬਾਰਾਂ-ਰਸਾਲਿਆਂ ’ਚ ਅਕਸਰ ਛਪਦੀਆਂ ਰਹਿੰਦੀਆਂ ਸਨ। ਪੱਤਰਕਾਰ ਅੰਗਰੇਜ਼ ਸਿੰਘ ਵਿੱਕੀ ਦੀ ਭਤੀਜੀ ਮਣੀ ਨਮਿਤ ਅੰਤਮ ਅਰਦਾਸ ਪਿੰਡ ਕੋਟਗੁਰੂ (ਬਠਿੰਡਾ) ਵਿਖੇ 21 ਜਨਵਰੀ ਨੂੰ ਸਵੇਰੇ 10 ਤੋਂ ਬਾਅਦ ਦੁਪਹਿਰ 1 ਵਜੇ ਵਿਚਕਾਰ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।