ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਾਰ ’ਤੇ ਸਨਿੱਚਰਵਾਰ ਉਨ੍ਹਾ ਦੇ ਨਵੀਂ ਦਿੱਲੀ ਹਲਕੇ ’ਚ ਇੱਟਾਂ-ਪੱਥਰ ਚੱਲਣ ਤੋਂ ਬਾਅਦ ‘ਆਪ’ ਨੇ ਕਿਹਾ ਕਿ ਪੰਜ ਫਰਵਰੀ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿੱਚ ਹਾਰ ਨੂੰ ਦੇਖਦਿਆਂ ਭਾਜਪਾ ਨੇ ਕੇਜਰੀਵਾਲ ਦੀ ਜਾਨ ਲੈਣ ਦੀ ਸਾਜ਼ਿਸ਼ ਘੜੀ ਹੈ। ਇਸੇ ਦੌਰਾਨ ਕੇਜਰੀਵਾਲ ਦੇ ਮੁਕਾਬਲੇ ਖੜ੍ਹੇ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਕਿਹਾ ਹੈ ਕਿ ਕੇਜਰੀਵਾਲ ਦੀ ਕਾਰ ਦੋ ਨੌਜਵਾਨਾਂ ਵਿੱਚ ਵੱਜੀ ਜਦੋਂ ਉਹ ਉਨ੍ਹਾ ਤੋਂ ਦਿੱਲੀ ਦੇ ਵਿਕਾਸ ਬਾਰੇ ਸਵਾਲ ਕਰ ਰਹੇ ਸਨ। ਦੋਹਾਂ ਨੌਜਵਾਨਾਂ ਨੂੰ ਲੇਡੀ ਹਾਰਡਿੰਗ ਹਸਪਤਾਲ ਲਿਜਾਣਾ ਪਿਆ।



