ਝੀਂਡਾ ਦਾ ਅਸਤੀਫਾ

0
106

ਚੰਡੀਗੜ੍ਹ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਐਤਵਾਰ ਅਸੰਧ ਹਲਕੇ ਤੋਂ ਜੇਤੂ ਰਹੇ ਜਗਦੀਸ਼ ਸਿੰਘ ਝੀਂਡਾ ਨੇ ਸੋਮਵਾਰ ਕੁਰੁਕਸ਼ੇਤਰ ਦੇ ਡੀ ਸੀ ਨੂੰ ਇਹ ਕਹਿਕੇ ਅਸਤੀਫਾ ਸੌਂਪ ਦਿੱਤਾ ਕਿ ਉਨ੍ਹਾ ਦਾ ਗਰੁੱਪ 40 ਮੈਂਬਰੀ ਹਾਊਸ ’ਚ ਬਹੁਮਤ ਹਾਸਲ ਕਰਨ ’ਚ ਨਾਕਾਮ ਰਿਹਾ। ਝੀਂਡਾ ਗਰੁੱਪ ਨੇ 9 ਸੀਟਾਂ ਜਿੱਤੀਆਂ ਜਦਕਿ 22 ਆਜ਼ਾਦ ਜਿੱਤੇ ਹਨ। ਡੀ ਸੀ ਰਾਹੀਂ ਹਰਿਆਣਾ ਦੇ ਗਵਰਨਰ ਨੂੰ ਭੇਜੇ ਅਸਤੀਫੇ ’ਚ ਝੀਂਡਾ ਨੇ ਕਿਹਾ ਕਿ ਉਨ੍ਹਾ ਦਾ ਗਰੁੱਪ ਸਿੱਖ ਭਾਈਚਾਰੇ ਦੀਆਂ ਆਸਾਂ ’ਤੇ ਪੂਰਾ ਨਾ ਉਤਰਨ ਕਰਕੇ ਉਨ੍ਹਾ ਇਖਲਾਕੀ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਇਸੇ ਦੌਰਾਨ ਇੱਕ ਹੋਰ ਉੱਘੇ ਆਗੂ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਉਹ ਝੀਂਡਾ ਗਰੁੱਪ ਨਾਲ ਮਿਲਣ ਲਈ ਤਿਆਰ ਹਨ।