ਪ੍ਰਯਾਗਰਾਜ : ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਆਪਣੀ ਪਤਨੀ ਪ੍ਰੀਤੀ ਅਡਾਨੀ ਨਾਲ ਮੰਗਲਵਾਰ ਇੱਥੇ ਮਹਾਂਕੁੰਭ ਮੇਲੇ ’ਚ ਗੰਗਾ ਪੂਜਾ ਕੀਤੀ ਅਤੇ ਮੇਲਾ ਮੈਦਾਨ ’ਤੇ ‘ਮਹਾਪ੍ਰਸਾਦ’ ਤਿਆਰ ਕਰਨ ਤੇ ਇਸ ਨੂੰ ਸ਼ਰਧਾਲੂਆਂ ਨੂੰ ਵੰਡਣ ਸਮੇਤ ਕਈ ਰਸਮਾਂ ਵਿਚ ਹਿੱਸਾ ਲਿਆ। ਉਹ ਜਿਵੇਂ ਹੀ ਸੈਕਟਰ 18 ਸਥਿਤ ਇਸਕੋਨ ਦੇ ਟੈਂਟ ’ਚ ਪੁੱਜੇ ਤਾਂ ਸੈਂਕੜੇ ਸ਼ਰਧਾਲੂਆਂ ਵੱਲੋਂ ਉਨ੍ਹਾਂ ਦਾ ਹਾਰਾਂ ਨਾਲ ਸਵਾਗਤ ਕੀਤਾ ਗਿਆ। ਅਡਾਨੀ ਸਮੂਹ ਨੇ ਮਹਾਂਕੁੰਭ ’ਚ ਸ਼ਰਧਾਲੂਆਂ ’ਚ ਆਰਤੀ ਸੰਗ੍ਰਹਿ ਦੀਆਂ 1 ਕਰੋੜ ਕਾਪੀਆਂ ਮੁਫਤ ਵੰਡਣ ਲਈ ਗੀਤਾ ਪ੍ਰੈੱਸ ਨਾਲ ਵੀ ਸਹਿਯੋਗ ਕੀਤਾ ਹੈ।



