ਪਤਨੀ ਵੱਢ ਕੇ ਕੂਕਰ ’ਚ ਉਬਾਲੀ!

0
33

ਰੰਗਰੇਡੀ : ਤਿਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦੇ ਮੀਰਪੇਟ ਥਾਣਾ ਖੇਤਰ ਵਿੱਚ ਵੈਂਕਟੇਸ਼ਵਰ ਕਲੋਨੀ ’ਚ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਦਾ ਕਤਲ ਕਰਕੇ ਉਸ ਦੇ ਸਰੀਰ ਦੇ ਕੁਝ ਅੰਗ ਕੂਕਰ ’ਚ ਉਬਾਲ ਦਿੱਤੇ। ਡੀ ਸੀ ਪੀ ਐਲ ਬੀ ਨਾਗਰ ਨੇ ਕਿਹਾਪਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੀ ਆਪਣੀ ਪਤਨੀ ਨੂੰ ਚਾਕੂ ਨਾਲ ਮਾਰਿਆ, ਸਰੀਰ ਦੇ ਅੰਗ ਕੱਟੇ ਅਤੇ ਲਾਸ਼ ਨੂੰ ਝੀਲ ’ਚ ਸੁੱਟ ਦਿੱਤਾ। ਸਾਨੂੰ ਸੱਚਾਈ ਦਾ ਪਤਾ ਲਗਾਉਣਾ ਪਵੇਗਾ। ਲਾਗੁਡਾ ਦੀ ਮਾਧਵੀ ਨਾਂਅ ਦੀ ਔਰਤ ਦੇ 16 ਜਨਵਰੀ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਉਸ ਦੀ ਮਾਂ ਸੁਬੰਮਾ ਨੇ 17 ਜਨਵਰੀ ਨੂੰ ਦਰਜ ਕਰਵਾਈ ਸੀ। ਉਸ ਨੇ ਕਿਹਾ ਕਿ ਉਸ ਦੀ ਧੀ ਦਾ ਵਿਆਹ ਤੇਰਾਂ ਸਾਲ ਪਹਿਲਾਂ ਗੁਰੂਮੂਰਤੀ, ਜੋ ਹੁਣ ਰਿਟਾਇਰਡ ਫੌਜੀ ਹੈ, ਨਾਲ ਹੋਇਆ ਸੀ। ਗੁਰੂਮੂਰਤੀ ਇਸ ਵੇਲੇ ਕੰਚਨਬਾਗ ’ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ। ਪਿਛਲੇ ਪੰਜ ਸਾਲਾਂ ਤੋਂ ਪਤਨੀ-ਪਤੀ ਆਪਣੇ ਦੋ ਬੱਚਿਆਂ ਨਾਲ ਵੈਂਕਟੇਸ਼ਵਰ ਕਲੋਨੀ ’ਚ ਰਹਿ ਰਹੇ ਸਨ। 16 ਜਨਵਰੀ ਨੂੰ ਪਤੀ-ਪਤਨੀ ਵਿਚਾਲੇ ਬਹਿਸ ਹੋਈ ਸੀ।
ਰਾਵਤ ਦਾ ਨਾਂਅ ਗਾਇਬ
ਚੰਡੀਗੜ੍ਹ : ਉੱਤਰਾਖੰਡ ਵਿੱਚ ਵੀਰਵਾਰ ਲੋਕਲ ਬਾਡੀਜ਼ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦਾ ਨਾਂਅ ਵੋਟਰ ਸੂਚੀ ਵਿੱਚੋਂ ਗਾਇਬ ਮਿਲਿਆ। ਉਹ ਉਸ ਪੋਲਿੰਗ ਸਟੇਸ਼ਨ ਦੀ ਵੋਟਰ ਸੂਚੀ ਵਿੱਚ ਨਾਂਅ ਲੱਭ ਰਹੇ ਸਨ, ਜਿੱਥੇ ਲੋਕ ਸਭਾ ਚੋਣਾਂ ’ਚ ਵੋਟ ਪਾਈ ਸੀ। 11 ਨਗਰ ਨਿਗਮਾਂ, 43 ਨਗਰ ਕੌਂਸਲਾਂ ਅਤੇ 46 ਨਗਰ ਪੰਚਾਇਤਾਂ ਲਈ ਵੋਟਾਂ ਪਈਆਂ। ਵੋਟਾਂ ਦੀ ਗਿਣਤੀ 25 ਜਨਵਰੀ ਨੂੰ ਕੀਤੀ ਜਾਵੇਗੀ।
ਸ਼ੇਅਰ ਬਜ਼ਾਰ ’ਚ ਮਾਮੂਲੀ ਬੜ੍ਹਤ
ਮੁੰਬਈ : ਦਿਨ ਭਰ ਦੇ ਉਤਰਾਅ-ਚੜ੍ਹਾਅ ਦੇ ਬਾਅਦ ਵੀਰਵਾਰ ਸ਼ੇਅਰ ਬਾਜ਼ਾਰ ਮਾਮੂਲੀ ਵਾਧੇ ਨਾਲ ਬੰਦ ਹੋਇਆ। ਸੈਂਸੇਕਸ 156.70 ਅੰਕ ਵਧ ਕੇ 76,561.69 ’ਤੇ, ਜਦੋਂ ਕਿ ਨਿਫਟੀ 60.90 ਅੰਕ ਵਧ ਕੇ 23, 216.25 ’ਤੇ ਬੰਦ ਹੋਇਆ। ਦਿਨ ਦੀ ਸ਼ੁਰੂਆਤ ਨਾਕਾਰਾਤਮਕ ਨੋਟ ’ਤੇ ਕਰਨ ਵਾਲੇ ਸੂਚਕ ਵਪਾਰਕ ਸੈਸ਼ਨ ਦੇ ਅੰਤ ਉੱਤੇ ਜਾਣ ’ਚ ਕਾਮਯਾਬ ਰਹੇ।