ਮੁੰਬਈ : ਕਮਜ਼ੋਰ ਗਲੋਬਲ ਰੁਝਾਨਾਂ ਵਿਚਾਲੇ ਆਈ ਟੀ ਅਤੇ ਤੇਲ ਤੇ ਗੈਸ ਸ਼ੇਅਰਾਂ ’ਚ ਭਾਰੀ ਬਿਕਵਾਲੀ ਕਾਰਨ ਸੈਂਸੇਕਸ ਸੋਮਵਾਰ 824.29 ਅੰਕ ਜਾਂ 1.08 ਫੀਸਦੀ ਡਿੱਗ ਕੇ ਸੱਤ ਮਹੀਨੇ ਦੇ ਹੇਠਲੇ ਪੱਧਰ 75,366.17 ਅੰਕ ’ਤੇ ਬੰਦ ਹੋਇਆ। ਨਿਫਟੀ 263.05 ਅੰਕ ਜਾਂ 1.14 ਫੀਸਦੀ ਡਿੱਗ ਕੇ 22,829.15 ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ 6 ਜੂਨ 2024 ਤੋਂ ਬਾਅਦ ਪਹਿਲੀ ਵਾਰ 23,000 ਦੇ ਪੱਧਰ ਤੋਂ ਹੇਠਾਂ ਆ ਗਿਆ।
ਦੋ ਲਾਸ਼ਾਂ ਲਟਕਦੀਆਂ ਮਿਲੀਆਂ
ਬੁਲੰਦਸ਼ਹਿਰ : ਯੂ ਪੀ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਛੇਤਰੀ ਖੇਤਰ ਦੇ ਪੰਡਰਾਵਾਲ ਪਿੰਡ ਤੋਂ ਕਰਨ (25) ਅਤੇ ਖੁਸ਼ੀ (19) ਦੀਆਂ ਲਾਸ਼ਾਂ ਸੋਮਵਾਰ ਦਰੱਖਤ ਨਾਲ ਲਟਕਦੀਆਂ ਮਿਲੀਆਂ। ਦੋਨੋਂ ਅਣਵਿਆਹੇ ਸਨ। ਪੁਲਸ ਨੇ ਸ਼ੁਰੂਆਤੀ ਜਾਂਚ ਤੋਂ ਕਿਹਾ ਕਿ ਖੁਦਕੁਸ਼ੀ ਦਾ ਮਾਮਲਾ ਲੱਗਦਾ ਹੈ।


